ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਦੇ ਇਕ ਅਪਾਚੇ ਹੈਲੀਕਾਪਟਰ ਨੂੰ ਲੱਦਾਖ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਤੰਗ ਇਲਾਕੇ ਅਤੇ ਵੱਧ ਉੱਚਾਈ ਹੋਣ ਕਾਰਨ ਹੈਲੀਕਾਪਟਰ ਨੂੰ ਥੋੜ੍ਹਾ ਨੁਕਸਾਨ ਹੋਇਆ ਹੈ। ਹਵਾਈ ਸੈਨਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਅਰਫੋਰਸ ਮੁਤਾਬਕ ਇਹ ਘਟਨਾ ਬੁੱਧਵਾਰ ਦੀ ਹੈ ਅਤੇ ਜਹਾਜ਼ 'ਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ। ਘਟਨਾ ਦੀ ‘ਕੋਰਟ ਆਫ ਇਨਕੁਆਰੀ’ ਦੇ ਹੁਕਮ ਦਿੱਤੇ ਗਏ ਹਨ।
ਹਵਾਈ ਫ਼ੌਜ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੇ ਇਕ ਅਪਾਚੇ ਹੈਲੀਕਾਪਟਰ ਨੂੰ 3 ਅਪ੍ਰੈਲ ਨੂੰ ਲੱਦਾਖ ਵਿਚ ਇਕ ਸੰਚਾਲਨ ਸਿਖਲਾਈ ਉਡਾਣ ਦੌਰਾਨ ਐਮਰਜੈਂਸੀ ਸਥਿਤੀ 'ਚ ਲੈਂਡਿੰਗ ਕਰਨੀ ਪਈ ਸੀ। ਇਸ ਪ੍ਰਕਿਰਿਆ ਦੌਰਾਨ ਤੰਗ ਖੇਤਰ ਅਤੇ ਉੱਚਾਈ ਦੇ ਕਾਰਨ ਹੈਲੀਕਾਪਟਰ ਨੂੰ ਮਾਮੂਲੀ ਨੁਕਸਾਨ ਹੋਇਆ। ਬਿਆਨ 'ਚ ਕਿਹਾ ਗਿਆ ਹੈ ਕਿ ਹੈਲੀਕਾਪਟਰ 'ਤੇ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਏਅਰਬੇਸ 'ਤੇ ਲਿਜਾਇਆ ਗਿਆ ਹੈ। ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ 'ਕੋਰਟ ਆਫ ਇਨਕੁਆਰੀ' ਦੇ ਹੁਕਮ ਦਿੱਤੇ ਗਏ ਹਨ।
ਤਿਹਾੜ ਜੇਲ੍ਹ 'ਚ ਬੰਦ CM ਕੇਜਰੀਵਾਲ ਪੜ੍ਹ ਰਹੇ ਕਿਤਾਬਾਂ, ਯੋਗਾ ਕਰਨ 'ਚ ਬਿਤਾਉਂਦੇ ਨੇ ਜ਼ਿਆਦਾਤਰ ਸਮਾਂ
NEXT STORY