ਸਿਡਨੀ (ਬਿਊਰੋ)— ਸਿਡਨੀ ਦੇ ਦੱਖਣ-ਪੂਰਬ ਵਿਚ ਇਕ ਕਾਰ ਚੱਟਾਨ ਨਾਲ ਟਕਰਾ ਕੇ ਪੰਜ ਮੀਟਰ ਡੂੰਘੀ ਖੱਡ ਵਿਚ ਡਿੱਗ ਪਈ। ਮਾਲਾਬਾਰ ਬੀਚ ਪੂਲ ਦੇ ਨੇੜੇ ਹੋਏ ਇਸ ਹਾਦਸੇ ਦੀ ਸੂਚਨਾ ਤੁਰੰਤ ਐਮਰਜੈਂਸੀ ਅਧਿਕਾਰੀਆਂ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਬਚਾਅ ਕਰਮਚਾਰੀਆਂ ਨੇ ਕਾਰ ਵਿਚ ਸਵਾਰ 80 ਸਾਲਾ ਬਜ਼ੁਰਗ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ।
ਨਿਊ ਸਾਊਥ ਵੇਲਜ਼ ਦੇ ਐਂਬੂਲੈਂਸ ਬੁਲਾਰੇ ਨੇ ਦੱਸਿਆ ਕਿ ਔਰਤ ਹੋਸ਼ ਵਿਚ ਸੀ ਅਤੇ ਸਾਹ ਲੈ ਰਹੀ ਸੀ। ਕਾਰ ਦੇ ਡਿੱਗਣ ਮਗਰੋਂ ਉਹ ਖੁਦ ਨੂੰ ਕਾਰ ਵਿਚੋਂ ਬਾਹਰ ਕੱਢਣ ਵਿਚ ਸਫਲ ਰਹੀ ਸੀ। ਔਰਤ ਦੀ ਮਦਦ ਲਈ ਪੰਜ ਪੈਰਾਮੈਡੀਕਲ ਕਰਮਚਾਰੀ, ਇਕ ਹੈਲੀਕਾਪਟਰ, ਪੁਲਸ ਅਤੇ ਫਾਇਰ ਫਾਈਟਰਜ਼ ਮੌਕੇ 'ਤੇ ਪਹੁੰਚੇ ਸਨ। ਔਰਤ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਸਨ, ਜਿਸ ਕਾਰਨ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ।
ਕਾਰ ਨੂੰ ਕਰੇਨ ਦੀ ਮਦਦ ਨਾਲ ਖੱਡ ਵਿਚੋਂ ਬਾਹਰ ਕੱਢ ਲਿਆ ਗਿਆ।
ਨਸ਼ਾ ਤਸਕਰੀ ਦੇ ਦੋਸ਼ 'ਚ ਪੰਜਾਬੀ ਨੌਜਵਾਨ ਨੂੰ ਹੋਈ 13 ਸਾਲ ਦੀ ਜੇਲ
NEXT STORY