ਟੋਕੀਓ— ਜਾਪਾਨ ਵਿਚ ਪਹਾੜਾਂ 'ਤੇ ਚੜ੍ਹਨ ਦੌਰਾਨ ਉੱਥੇ ਬਰਫ ਦੇ ਖਿਸਕਣ ਕਾਰਨ ਉਸ ਦੀ ਲਪੇਟ ਵਿਚ ਆਏ ਛੇ ਵਿਦਿਆਰਥੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟੋਕੀਓ ਦੇ ਉੱਤਰ ਵਿਚ ਤੋਚਿੰਗੀ ਸੂਬੇ ਵਿਚ ਇਕ ਪਹਾੜ ਤੋਂ ਬਰਫ ਖਿਸਕਣ ਦੀ ਘਟਨਾ ਵਾਪਰੀ ਹੈ। ਤੋਚਿੰਗੀ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੱਤ ਹਾਈਸਕੂਲਾਂ ਦੇ 50 ਵਿਦਿਆਰਥੀ ਪਹਾੜਾਂ ਦੀ ਸੈਰ ਲਈ ਗਏ ਸਨ। ਇਸ ਦੌਰਾਨ 6 ਵਿਦਿਆਰਥੀ ਲਗਭਗ ਮ੍ਰਿਤਕ ਅਵਸਥਾ ਵਿਚ ਮਿਲੇ। ਇਸ ਘਟਨਾ ਵਿਚ 3 ਹੋਰ ਵਿਦਿਆਰਥੀ ਜ਼ਖਮੀ ਹੋ ਗਏ ਜਦੋਂ ਕਿ ਯਾਤਰਾ 'ਤੇ ਗਏ ਤਿੰਨ ਅਧਿਆਪਕਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਬਰਫ ਖਿਸਕਣ ਦੀ ਇਹ ਘਟਨਾ ਨਾਸੂ ਸ਼ਹਿਰ ਵਿਚ ਹੋਈ, ਜੋ ਟੋਕੀਓ ਤੋਂ 120 ਕਿਲੋਮੀਟਰ ਦੂਰ ਉੱਤਰ ਵਿਚ ਹੈ।
ਦੱਖਣੀ ਸੂਡਾਨ 'ਚ ਛੇ ਸਹਾਇਤਾ ਕਰਮਚਾਰੀਆਂ ਦੀ ਮੌਤ
NEXT STORY