ਸਿਡਨੀ 'ਚ ਮੌਸਮ ਰਹੇਗਾ ਖ਼ਰਾਬ, ਹਨੇਰੀ-ਝੱਖੜ ਦੇ ਨਾਲ-ਨਾਲ ਪੈਣਗੇ ਗੜ੍ਹੇ, ਜਾਰੀ ਕੀਤੀ ਗਈ ਚਿਤਾਵਨੀ

You Are HereInternational
Friday, February 17, 2017-9:48 AM
ਸਿਡਨੀ— ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਭਾਵ ਕਿ ਸ਼ੁੱਕਰਵਾਰ ਦੁਪਹਿਰ ਨੂੰ ਸਿਡਨੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਮੌਮਸ ਕਾਫੀ ਖ਼ਰਾਬ ਰਹਿਣ ਵਾਲਾ ਹੈ। ਵਿਭਾਗ ਮੁਤਾਬਕ ਸ਼ਹਿਰ 'ਚ ਤੇਜ਼ ਹਨੇਰੀ ਦੇ ਨਾਲ-ਨਾਲ ਮੀਂਹ ਅਤੇ ਗੜ੍ਹੇ ਵੀ ਪੈਣਗੇ। ਇਸ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ, ਉੱਥੇ ਹੀ ਅਜਿਹੇ ਮੌਮਸ ਕਾਰਨ ਉਨ੍ਹਾਂ ਦੀਆਂ ਮੁਸੀਬਤਾਂ ਵੀ ਵਧਣਗੀਆਂ। ਵਿਭਾਗ ਦਾ ਕਹਿਣਾ ਹੈ ਕਿ ਮੌਮਸ 'ਚ ਆਉਣ ਵਾਲੀ ਤਬਦੀਲੀ ਨਾਲ ਇੱਥੇ ਤਾਪਮਾਨ 30 ਡਿਗਰੀ ਸੈਲਸੀਅਸ ਰਹੇਗਾ।
ਸਿਡਨੀ ਦੇ ਪੱਛਮੀ ਇਲਾਕੇ ਐਮੂ ਪਲੇਨਜ਼ 'ਚ ਗੜ੍ਹੇਮਾਰੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਲੋਕਾਂ ਨੇ ਇਸ ਬਾਰੇ 'ਚ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀਆਂ ਹਨ। ਉੱਧਰ ਅਜਿਹੇ ਮੌਮਸ ਦੇ ਮੱਦੇਨਜ਼ਰ ਵਿਭਾਗ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਾਵਧਾਨ ਰਹਿਣ। ਤੇਜ਼ ਹਨੇਰੀ ਸਮੇਂ ਰੁੱਖਾਂ ਹੇਠ ਨਾ ਖੜ੍ਹਨ ਅਤੇ ਮੀਂਹ ਦੇ ਸਮੇਂ ਡਰਾਈਵਿੰਗ ਧਿਆਨ ਨਾਲ ਕਰਨ।

Popular News

!-- -->