ਨਵੀਂ ਦਿੱਲੀ- ਭਾਰਤੀ ਮੌਸਮ ਵਿਭਾਗ ਨੇ ਇਸ ਸਾਲ ਜ਼ਿਆਦਾ ਗਰਮੀ ਦਾ ਅਨੁਮਾਨ ਲਗਾਇਆ ਹੈ। ਅਪ੍ਰੈਲ ਤੋਂ ਮਈ ਦਰਮਿਆਨ ਤਿੰਨ ਮਹੀਨੇ ਤਾਪਮਾਨ ਜ਼ਿਆਦਾ ਰਹੇਗਾ। ਉੱਥੇ ਹੀ ਇਸ ਵਾਰ 20 ਦਿਨਾਂ ਤੱਕ ਲੂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਅਨੁਸਾਰ, ਅਗਲੇ ਤਿੰਨ ਮਹੀਨਿਆਂ 'ਚ ਦੇਸ਼ ਦੇ 6 ਸੂਬਿਆਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਚ ਗਰਮੀ ਦਾ ਜ਼ਿਆਦਾ ਅਸਰ ਰਹੇਗਾ।
ਅਪ੍ਰੈਲ-ਜੂਨ ਦੌਰਾਨ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ। ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ 'ਚ ਆਮ ਤੋਂ ਵੱਧ ਲੂ ਚੱਲੇਗੀ। ਭਾਰਤ 'ਚ ਜਦੋਂ ਕਿਸੇ ਮੈਦਾਨੀ ਖੇਤਰ 'ਚ ਤਾਪਮਾਨ 40 ਡਿਗਰੀ ਅਤੇ ਪਹਾੜੀ ਖੇਤਰਾਂ 'ਚ 30 ਡਿਗਰੀ ਸੈਲਸੀਅਸ ਪਹੁੰਚ ਜਾਂਦਾ ਹੈ ਤਾਂ ਇਸ ਨੂੰ ਲੂ ਦੀ ਸਥਿਤੀ ਕਿਹਾ ਜਾਂਦਾ ਹੈ। ਇਸ ਦੌਰਾਨ ਇਲਾਕੇ ਦੀ ਨਮੀ 'ਚ ਵੀ ਵਾਧਾ ਹੁੰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਨੂੰ ਤਿਹਾੜ ਜੇਲ੍ਹ ਲਿਜਾਉਣ ਕਾਰਨ 'ਆਪ' ਵਰਕਰਾਂ ਨੇ ਕੀਤਾ ਪ੍ਰਦਰਸ਼ਨ
NEXT STORY