ਲੰਡਨ, (ਬਿਊਰੋ)—ਲੋਕਾਂ ਨੂੰ ਪਤਾ ਨਹੀਂ ਕਿ ਕਿਸ ਚੀਜ਼ ਦਾ ਨਸ਼ਾ ਹੁੰਦਾ ਹੈ ਪਰ ਇਕ ਕੁੜੀ ਨੂੰ ਗੁਲਾਬੀ ਰੰਗ ਦਾ ਨਸ਼ਾ ਹੈ। ਦਰਅਸਲ, ਇਹ ਕੁੜੀ ਪਿੰਕੋਹਾਲਿਕ ਹੈ ਯਾਨੀ ਗੁਲਾਬੀ ਰੰਗ ਦੀ ਦੀਵਾਨੀ। ਇਸ ਕੁੜੀ ਦਾ ਨਾਂ ਹੈ ਏਗੀ ਅਤੇ ਇਹ ਨਾਟਿੰਘਮ ਦੀ ਰਹਿਣ ਵਾਲੀ ਹੈ।
ਏਗੀ ਇਸ ਕਦਰ ਗੁਲਾਬੀ ਰੰਗ ਦੀਵਾਨੀ ਹੈ ਕਿ ਉਸ ਨੇ ਆਪਣੇ ਪੂਰਾ ਮੇਕਓਵਰ ਗੁਲਾਬੀ ਰੰਗ ਵਿਚ ਕਰ ਲਿਆ। ਉਹ ਖੁਦ ਨੂੰ ਪਿੰਕੋਹਾਲਿਕ ਕਹਿੰਦੀ ਹੈ। ਜਦੋਂ ਏਗੀ ਦੇ ਇਕ ਦੋਸਤ ਨੇ ਉਸ ਨੂੰ ਆਪਣੀ ਵਾਰਡਰੋਬ ਨੂੰ ਗੁਲਾਬੀ ਰੰਗ ਦੇ ਕੱਪੜਿਆਂ ਵਿਚ ਬਦਲਣ ਨੂੰ ਕਿਹਾ ਤਾਂ ਏਗੀ ਨੇ ਆਪਣੇ ਵਾਰਡਰੋਬ ਨੂੰ ਤੁਰੰਤ ਗੁਲਾਬੀ ਰੰਗ ਦੇ ਕੱਪੜਿਆਂ ਵਿਚ ਬਦਲ ਦਿੱਤਾ। ਨਾਲ ਹੀ ਉਸ ਨੇ ਗੁਲਾਬੀ ਰੰਗ ਵਿਚ ਖੁਦ ਦਾ ਮੇਕਓਵਰ ਵੀ ਕਰ ਲਿਆ। ਉਸ ਨੂੰ ਗੁਲਾਬੀ ਰੰਗ ਦਾ ਨਸ਼ਾ ਟੀਨਏਜ ਵਿਚ ਹੀ ਲੱਗ ਗਿਆ।
ਯੂ. ਕੇ. 'ਚ ਭਾਰਤੀ ਰੈਸਟੋਰੈਂਟ ਦੇ ਰਸੋਈਏ ਨੂੰ 2300 ਪੌਂਡ ਦਾ ਜੁਰਮਾਨਾ
NEXT STORY