ਸੱਜਣ ਦੇ ਪੱਖ 'ਚ ਖੜ੍ਹੇ ਹੋਣ ਵਾਲਿਆਂ 'ਤੇ ਪੰਜਾਬ ਕਾਂਗਰਸ ਦਾ ਤਿੱਖਾ ਹਮਲਾ

You Are HereInternational
Tuesday, April 18, 2017-4:27 PM

ਚੰਡੀਗੜ੍ਹ/ਕੈਨੇਡਾ— ਪੰਜਾਬ ਕਾਂਗਰਸ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਪੱਖ 'ਚ ਖੜ੍ਹੇ ਹੋਣ ਵਾਲੇ ਲੋਕਾਂ ਦੀ ਨਿੰਦਾ ਕੀਤੀ। ਇਸ ਦੇ ਨਾਲ ਹੀ ਸਪੱਸ਼ਟ ਕੀਤਾ ਕਿ ਸੱਜਣ ਦੇ ਇੰਡੋ-ਕੈਨੇਡੀਅਨ ਖਾਲਿਸਤਾਨੀਆਂ ਦੇ ਸਮਰਥਕ ਹੋਣ ਦੇ ਸੰਬੰਧ 'ਚ ਕਈ ਸਬੂਤ ਹਨ। ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਗੁਰਜੀਤ ਔਜਲਾ ਨੇ ਕਿਹਾ ਕਿ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਦੀ ਨਿੰਦਾ ਕਰਨ ਵਾਲੇ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੇ ਹਨ। ਸਾਰੇ ਸੰਗਠਨਾਂ ਅਤੇ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ 'ਚ ਛੋਟੀ ਸਿਆਸਤ ਕਰਨ ਤੋਂ ਬਚਣਾ ਚਾਹੀਦਾ ਹੈ। ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਸੱਜਣ ਦੇ ਖਾਲਿਸਤਾਨੀ ਸਮਰਥਕ ਹੋਣ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਸੱਜਣ ਦੇ ਉਮੀਦਵਾਰ ਬਣਦਿਆਂ ਹੀ ਉਨ੍ਹਾਂ ਦੀ ਲਿਬਰਲ ਪਾਰਟੀ ਦੇ ਕਈ ਨੇਤਾਵਾਂ ਨੇ ਪਾਰਟੀ ਛੱਡ ਦਿੱਤੀ ਸੀ। ਸੱਜਣ ਦਾ ਖਾਲਿਸਤਾਨੀ ਵਿਵਹਾਰ ਭਾਰਤ ਸਰਕਾਰ ਨੂੰ ਪਸੰਦ ਨਹੀਂ ਆਇਆ ਸੀ। ਲਿਬਰਲ ਉਮੀਦਵਾਰ ਨੇ '2011 ਸੁਰੀ ਟੈਂਪਲ ਰਿਮੈਂਬਰਸ ਡੇਅ' 'ਤੇ ਆਪਣੇ ਸਾਥੀਆਂ ਨੂੰ ਖਾਲਿਸਤਾਨੀ ਸ਼ਹੀਦਾਂ ਦੇ ਪੋਸਟਰ ਨੇੜੇ ਫੋਟੋ ਨਾ ਖਿੱਚਣ ਦੇ ਹੁਕਮ ਦਿੱਤੇ ਸਨ। ਇਸ ਮੌਕੇ ਓਟਾਵਾ ਨੂੰ ਭਾਰਤ ਤੋਂ ਮੁਆਫੀ ਮੰਗਣ ਲਈ ਮਜ਼ਬੂਰ ਹੋਣਾ ਪਿਆ ਸੀ।

ਕੁੱਝ ਪੰਜਾਬੀ-ਕੈਨੇਡੀਅਨਾਂ ਰਾਹੀਂ ਧਾਰਮਿਕ ਕੱਟੜਪੰਥੀਆਂ ਵੱਲੋਂ ਕੈਨੇਡੀਅਨ ਫੌਜੀਆਂ ਦੇ ਬਲਿਦਾਨ ਦੇ ਸਨਮਾਨ 'ਚ ਮਨਾਏ ਜਾਂਦੇ ਇਸ ਮਹਾਨ ਦਿਨ ਕਬਜਾ ਕਰਨ ਦੀਆਂ ਸ਼ਿਕਾਇਤਾਂ ਕਾਰਣ ਇਹ ਮੁਆਫੀ ਮੰਗੀ ਗਈ ਸੀ ਪਰ ਇਨ੍ਹਾਂ ਤੱਥਾਂ ਨੂੰ ਨਜ਼ਜਰਅੰਦਾਜ਼ ਕਰਦੇ ਹੋਏ ਕਈ ਹਸੰਗਠਨ ਅਤੇ ਪਾਰਟੀਆਂ ਸੱਜਣ ਦਾ ਸਮਰਥਨ ਕਰ ਰਹੀਆਂ ਹਨ। ਇਸ ਤੋਂ ਭਾਰਤ, ਖਾਸ ਕਰਕੇ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪੁੱਜੇਗਾ।

Popular News

!-- -->