ਬੀਜਿੰਗ (ਬਿਊਰੋ)— ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਯੂਰਪੀ ਯੂਨੀਅਨ ਵਿਚ ਦੇਸ਼ ਇਕੱਠੇ ਰਹਿੰਦੇ ਹਨ। ਉਸੇ ਤਰ੍ਹਾਂ ਤਿੱਬਤ ਵੀ ਚੀਨ ਨਾਲ ਰਹਿ ਸਕਦਾ ਹੈ। ਦੱਸਣਯੋਗ ਹੈ ਕਿ ਸਾਲ 1950 ਦੇ ਦਹਾਕੇ ਤੋਂ ਦਲਾਈ ਲਾਮਾ ਅਤੇ ਚੀਨ ਵਿਚਕਾਰ ਸ਼ੁਰੂ ਹੋਇਆ ਵਿਵਾਦ ਹਾਲੇ ਤੱਕ ਖਤਮ ਨਹੀਂ ਹੋਇਆ ਹੈ। ਚੀਨ ਦਲਾਈ ਲਾਮਾ ਨੂੰ ਖਤਰਨਾਕ ਵੱਖਵਾਦੀ ਮੰਨਦਾ ਹੈ। ਉਂਝ ਦਲਾਈ ਲਾਮਾ ਨੇ ਸਾਲ 1959 ਵਿਚ ਤਿੱਬਤ ਛੱਡ ਦਿੱਤਾ ਸੀ ਅਤੇ ਹੁਣ ਉਹ ਭਾਰਤ ਵਿਚ ਰਹਿ ਰਹੇ ਹਨ।
ਦਲਾਈ ਲਾਮਾ ਨੇ ਕਿਹਾ ਕਿ ਉਹ ਚੀਨ ਤੋਂ ਆਜ਼ਾਦੀ ਨਹੀਂ ਚਾਹੁੰਦੇ ਪਰ ਖੁਦਮੁਖਤਿਆਰੀ ਚਾਹੁੰਦੇ ਹਨ। ਉਨ੍ਹਾਂ ਨੇ ਤਿੱਬਤ ਵਾਪਸ ਪਰਤਣ ਦੀ ਇੱਛਾ ਵੀ ਜ਼ਾਹਰ ਕੀਤੀ। ਵਾਸ਼ਿੰਗਟਨ ਵਿਚ ਸਥਿਤ ਇਕ ਸਮੂਹ ਦੀ 30ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਕ ਵੀਡੀਓ ਮੈਸੇਜ ਵਿਚ ਦਲਾਈ ਲਾਮਾ ਨੇ ਕਿਹਾ,''ਤੁਸੀਂ ਜਾਣਦੇ ਹੋ ਕਿ ਮੈਂ ਹਮੇਸ਼ਾ ਯੂਰਪੀ ਯੂਨੀਅਨ ਦੀ ਪ੍ਰਸ਼ੰਸਾ ਕਰਦਾ ਹਾਂ। ਆਪਣੇ ਹਿੱਤਾਂ ਤੋਂ ਵੱਧ ਕੇ ਰਾਸ਼ਟਰਹਿੱਤ ਹਨ। ਇਸ ਤਰ੍ਹਾਂ ਦੀ ਕਲਪਨਾ ਨਾਲ ਮੈਂ ਹਮੇਸ਼ਾ ਚੀਨ ਨਾਲ ਰਹਿਣ ਦਾ ਚਾਹਵਾਨ ਹਾਂ।'' ਉੱਧਰ ਚੀਨ ਦਾ ਕਹਿਣਾ ਹੈ ਕਿ ਤਿੱਬਤ ਸਦੀਆਂ ਤੋਂ ਉਸ ਦਾ ਅਟੁੱਟ ਅੰਗ ਹੈ ਪਰ ਉਹ ਤਿੱਬਤੀ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਦਾ ਹੈ। ਚੀਨ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦਾ ਆਇਆ ਹੈ ਕਿ ਦਲਾਈ ਲਾਮਾ ਸਾਧੂ ਦੀ ਆੜ ਵਿਚ ਇਕ ਲੋਕਾਂ ਨੂੰ ਵੰਡਣ ਵਾਲੇ ਵਿਅਕਤੀ ਹਨ। ਉਹ ਵਿਦੇਸ਼ੀ ਨੇਤਾਵਾਂ ਦੇ ਦਲਾਈ ਲਾਮਾ ਨਾਲ ਮਿਲਣ ਨੂੰ ਲੈ ਕੇ ਹਮੇਸ਼ਾ ਇਤਰਾਜ਼ ਦਰਜ ਕਰਦਾ ਰਿਹਾ ਹੈ।
ਸੰਯੁਕਤ ਰਾਸ਼ਟਰ ਮੁਖੀ ਨੇ ਸ਼ਰੀਫ ਦੇ ਘਰ ਨੇੜੇ ਅੱਤਵਾਦੀ ਹਮਲੇ ਦੀ ਕੀਤੀ ਨਿੰਦਿਆ
NEXT STORY