ਅੰਮ੍ਰਿਤਸਰ(ਟੋਡਰਮਲ)-ਰੇਲਵੇ ਸਟੇਸ਼ਨ ’ਤੇ ਆਟੋ ਚਾਲਕਾਂ ਤੋਂ ਰਿਸ਼ਵਤ ਮੰਗਣ ਵਾਲੇ ਕਥਿਤ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਸਬੰਧੀ ਆਟੋ ਯੂਨੀਅਨ ਰੇਲਵੇ ਸਟੇਸ਼ਨ ਦੇ ਨੁਮਾਇੰਦੇ ਪ੍ਰਭਜੋਤ ਸਿੰਘ ਵਿਰਕ ਐੱਸ. ਪੀ.-2, ਏ. ਡੀ. ਸੀ. ਪੀ. ਟ੍ਰੈਫਿਕ ਹਰਪਾਲ ਸਿੰਘ ਨੂੰ ਮਿਲੇ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਮਨ ਵਿਲੀਅਮ ਅਤੇ ਅਜੇ ਕਲਿਆਣ ’ਤੇ ਆਟੋ ਯੂਨੀਅਨ ਰੇਲਵੇ ਸਟੇਸ਼ਨ ਦੇ ਆਟੋ ਚਾਲਕਾਂ ਤੋਂ ਜ਼ਬਰੀ ਵਸੂਲੀ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ- ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ, ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ
ਯੂਨੀਅਨ ਦੇ ਪ੍ਰਧਾਨ ਜਗਪ੍ਰੀਤ ਸਿੰਘ ਜੱਗਾ, ਪ੍ਰਧਾਨ ਹਰੀਸ਼, ਪ੍ਰਧਾਨ ਨਰਿੰਦਰ ਸਿੰਘ ਅਤੇ ਪ੍ਰਧਾਨ ਪਰਮਜੀਤ ਸ਼ਰਮਾ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਿਕ ਦੱਸਿਆ ਕਿ ਅਮਨ ਵਿਲੀਅਮ ਅਜੈ ਕਲਿਆਣ ਪਿਛਲੇ ਕੁਝ ਦਿਨਾਂ ਤੋਂ ਰੇਲਵੇ ਸਟੇਸ਼ਨ ’ਤੇ ਆਟੋ ਚਾਲਕਾਂ ਤੋਂ ਪੈਸਿਆਂ ਦੀ ਮੰਗ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਕਥਿਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਤਿੱਖਾ ਅੰਦੋਲਨ ਵਿੱਢਣ ਲਈ ਮਜ਼ਬੂਰ ਹੋਣਗੇ। ਆਟੋ ਯੂਨੀਅਨ ਦੇ ਹੱਕ ਵਿਚ ਆਏ ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ ਦੇ ਪੰਜਾਬ ਪ੍ਰਧਾਨ ਸ਼ਸ਼ੀ ਗਿੱਲ, ਡਾ. ਬੀ. ਆਰ. ਅੰਬੇਦਕਰ ਭਲਾਈ ਮੰਚ ਦੇ ਚੇਅਰਮੈਨ ਓਮ ਪ੍ਰਕਾਸ਼ ਅਨਾਰੀਆ, ਪ੍ਰਧਾਨ ਰਿੰਕੂ. ਜੀ. ਐੱਮ., ਮਹਿਲਾ ਪ੍ਰਧਾਨ ਸਪਨਾ ਭੱਟੀ, ਸਿਮਰਨ ਭੱਟੀ ਨੇ ਕਿਹਾ ਕਿ ਉਹ ਆਟੋ ਯੂਨੀਅਨ ਦੇ ਹੱਕ ਵਿਚ ਅਸੀਂ ਮਦਦ ਕਰਨ ਲਈ ਤਿਆਰ ਹਾਂ ਅਤੇ ਉਨ੍ਹਾਂ ਦੇ ਹਰ ਅੰਦੋਲਨ ਵਿਚ ਚੱਟਾਨ ਵਾਂਗ ਸਮਰਥਨ ਕਰਾਂਗੇ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੋਂ ਰੋਕਣ ਵਾਲੇ ਵਿਅਕਤੀ ਦਾ ਕਤਲ
ਦੂਜੇ ਪਾਸੇ ਅਮਨ ਵਿਲੀਅਮ ਨੇ ਆਟੋ ਯੂਨੀਅਨ ਰੇਲਵੇ ਸਟੇਸ਼ਨ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਕਤ ਯੂਨੀਅਨ ਵੱਲੋਂ ਡਾਕਖਾਨੇ ਨੇੜੇ ਵਾਹਨ ਪਾਰਕ ਕੀਤੇ ਜਾਂਦੇ ਸਨ ਅਤੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਜਾ ਕੇ ਸਵਾਰੀਆਂ ਤੋਂ ਹੋਟਲ ਬੁਕਿੰਗ ਕਰਵਾਉਣ ਲਈ ਉਨ੍ਹਾਂ ਨਾਲ ਸੌਦਾ ਕੀਤਾ ਜਾਂਦਾ ਸੀ ਜੋ ਗੈਰ ਕਾਨੂੰਨੀ ਹੈ। ਇਨ੍ਹਾਂ ਖਿਲਾਫ ਜਦ ਮੈਂ ਫਿਰੋਜ਼ਪੁਰ ਡਵੀਜ਼ਨ ਅਤੇ ਦਿੱਲੀ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਤਾਂ ਇਹ ਲੋਕ ਮੇਰੇ ਨਾਲ ਰੰਜਿਸ਼ ਰੱਖਣ ਲੱਗ ਪਏ ਅਤੇ ਹੁਣ ਉਨ੍ਹਾਂ ਖ਼ਿਲਾਫ਼ ਪੁਲਸ ਵਿਚ ਝੂਠੀ ਸ਼ਿਕਾਇਤ ਦਰਜ ਕਰਵਾ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਐੱਸ. ਪੀ. 2 ਪ੍ਰਭਜੋਤ ਸਿੰਘ ਵਿਰਕ ਨੇ ਆਟੋ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਉਹ 2 ਦਿਨਾਂ ਵਿਚ ਮਾਮਲੇ ਦੀ ਜਾਂਚ ਕਰ ਕੇ ਲੋੜੀਂਦੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਘਰ ’ਚ ਇਕੱਲੀ ਰਹਿੰਦੀ ਔਰਤ ਦਾ ਬੇਰਹਿਮੀ ਨਾਲ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ, BSF ਅਤੇ ਏਜੰਸੀਆਂ ਵਿਚਾਲੇ ਹੋਈ ਵਿਸ਼ੇਸ਼ ਮੀਟਿੰਗ, ਨਾਲ ਹੀ ਹੋ ਗਈ ਵੱਡੀ ਕਾਰਵਾਈ
NEXT STORY