ਨਿਊਯਾਰਕ— ਇਕ ਔਰਤ ਲਈ ਉਸ ਸਮੇਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਜਦੋਂ ਉਹ ਮਾਂ ਬਣਨ ਵਾਲੀ ਹੁੰਦੀ ਹੈ। ਆਏ ਦਿਨ ਪ੍ਰੈਗਨੈਂਸੀ ਨਾਲ ਜੁੜੀਆਂ ਕਈ ਅਜਿਹੀ ਖਬਰਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ 'ਤੇ ਯਕੀਨ ਕਰਨਾ ਹਰ ਕਿਸੇ ਲਈ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਨਿਊਯਾਰਕ 'ਚ ਰਹਿਣ ਵਾਲੇ ਇਸ ਜੋੜੇ ਨਾਲ। ਇਥੇ ਰਹਿਣ ਵਾਲੇ ਲਿਬਬੀ ਅਤੇ ਮੈਥਿਊ ਵਲਾਸੀਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਅਲਟਰਾਸਾਊਂਡ ਸਕੈਨ 'ਚ ਉਨ੍ਹਾਂ ਨੇ ਜੋ ਦੇਖਿਆ ਉਹ ਦੇਖ ਕੇ ਉਹ ਹੈਰਾਨ ਰਹਿ ਗਏ।
ਸਕੈਨ 'ਚ ਬੱਚੀ ਦਾ ਹੱਥ ਸਾਫ ਨਜ਼ਰ ਆਇਆ। ਬੱਚੀ ਨੇ 'ਹਾਈ ਫਾਈਵ' ਹੱਥ ਨਜ਼ਰ ਆਇਆ। ਲਿਬਬੀ ਦੇ ਗਰਭ ਵਿਚ ਇਕ ਬੱਚੀ ਪਲ ਰਹੀ ਸੀ ਅਤੇ ਬੱਚੀ ਆਪਣੇ ਮਾਤਾ-ਪਿਤਾ ਨੂੰ ਢਿੱਡ ਦੇ ਅੰਦਰੋਂ 'ਹਾਈ ਫਾਈਵ' ਦੇ ਰਹੀ ਸੀ। ਇਹ ਖਬਰ ਸੁਣ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਪਰ ਇਹ ਸੱਚ ਹੈ। ਲਿਬਬੀ ਅਤੇ ਉਨ੍ਹਾਂ ਦੇ ਪਤੀ ਮੈਥਿਊ ਦੀ ਖਵਾਇਸ਼ ਸੀ ਕਿ ਉਨ੍ਹਾਂ ਦੇ ਘਰ ਇਕ ਨੰਨ੍ਹੀ ਜਿਹੀ ਪਰੀ ਜਨਮ ਲਵੇ। ਅਜਿਹਾ ਬਹੁਤ ਘੱਟ ਲੋਕਾਂ ਨਾਲ ਹੁੰਦਾ ਹੈ ਕਿ ਦਿਲ ਤੋਂ ਮੰਗੀ ਗਈ ਹਰ ਦੁਆ ਕਬੂਲ ਹੁੰਦੀ ਹੈ ਅਤੇ ਅਜਿਹਾ ਹੀ ਕੁਝ ਇਸ ਜੋੜੇ ਨਾਲ ਵੀ ਹੋਇਆ ਹੈ।
ਉਨ੍ਹਾਂ ਦੇ ਘਰ ਇਕ ਨੰਨ੍ਹੀ ਪਰੀ ਜਨਮ ਲਵੇਗੀ। ਜੋੜਾ ਬਹੁਤ ਖੁਸ਼ ਹੈ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਵੱਡਾ ਤੋਹਫਾ ਹੋਵੇਗਾ। ਜੋੜੇ ਨੇ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਹਜ਼ਾਰਾਂ ਲਾਈਕਸ ਮਿਲੇ ਹਨ। ਬੇਟੀ ਦੀ ਮਾਂ ਬਣਨ ਜਾ ਰਹੀ ਲਿਬਬੀ ਨੇ ਦੱਸਿਆ ਕਿ ਮੇਰਾ 6 ਸਾਲ ਦਾ ਬੇਟਾ ਹੈ। ਮੈਂ ਮੁੜ ਗਰਭਵਤੀ ਹੋਣ ਦੀ ਉਮੀਦ ਛੱਡ ਦਿੱਤੀ ਸੀ ਪਰ ਭਗਵਾਨ ਨੇ ਮੇਰੀ ਸੁਣ ਲਈ ਅਤੇ ਮੈਂ ਬਹੁਤ ਖੁਸ਼ ਹਾਂ। ਲਿਬਬੀ ਨੇ ਕਿਹਾ ਕਿ ਉਸ ਨੇ ਜੋ ਮੰਗਿਆ ਸੀ, ਉਸ ਨੂੰ ਮਿਲ ਰਿਹਾ ਹੈ।
ਟਿਊਮਰ ਨੇ ਇਸ ਲੜਕੇ ਦਾ ਕਰ ਦਿੱਤਾ ਮਾੜਾ ਹਾਲ, ਭਾਵੁਕ ਕਰ ਦੇਣਗੀਆਂ ਤਸਵੀਰਾਂ
NEXT STORY