ਲਿਸਬਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਰਤਗਾਲ ਦੇ ਲਿਸਬਨ ਪਹੁੰਚ ਗਏ ਹਨ। ਉਥੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਉਨ੍ਹਾਂ ਦੀ ਮੇਜ਼ਬਾਨੀ ਕੀਤੀ। ਦੋਵੇਂ ਮੰਤਰੀ ਬੜੀ ਗਰਜੋਸ਼ੀ ਨਾਲ ਇਕ-ਦੂਜੇ ਨਾਲ ਮਿਲੇ, ਜਿਥੇ ਮੋਦੀ ਕੋਸਟਾ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਮੌਦੀ ਲਈ ਖਾਸ ਗੁਜਰਾਤੀ ਲੰਚ ਦਾ ਪ੍ਰਬੰਧ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੌਰਾਨ ਸ਼ਨੀਵਾਰ ਨੂੰ ਪਹਿਲੇ ਪੜਾਅ 'ਤੇ ਪੁਰਤਗਾਲ ਪਹੁੰਚੇ ਹਨ। ਇਸ ਦੌਰਾਨ ਮੋਦੀ ਪੁਰਤਗਾਲ ਦੇ ਪ੍ਰਧਾਨ ਮੰਤਰੀ ਨਾਲ ਦੋ-ਪੱਖੀ ਸਬੰਧਾਂ 'ਤੇ ਵੀ ਚਰਚਾ ਕਰ ਸਕਦੇ ਹਨ। ਦੱਸਣਯੋਗ ਹੈ ਕਿ 17 ਸਾਲ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਪੁਰਤਗਾਲ ਦੇ ਦੌਰੇ 'ਤੇ ਹੈ।
ਮੋਦੀ ਦਾ ਪੁਰਤਗਾਲ ਦੌਰਾ ਬਹੁਤ ਅਹਿਮ ਮੰਨਿਆ ਜਾਂਦਾ ਹੈ। ਯੂਰਪ ਦੇ ਨਵੇਂ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਲਈ ਭਾਰਤੀ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਸਾਲ 2000 'ਚ ਅਟਲ ਬਿਹਾਰੀ ਵਾਜਪੇਈ ਨੇ ਪੁਰਤਗਾਲ ਦੀ ਯਾਤਰਾ ਕੀਤੀ ਸੀ ਤੇ ਇਸ ਦੌਰੇ ਦੇ ਬਾਅਦ ਇੰਡੀਆ-ਪੁਰਤਗਾਲ ਡਾਇਲਾਗ ਸ਼ੁਰੂ ਹੋਇਆ ਸੀ। ਹੁਣ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਅੱਗੇ ਵਧਾਉਣਗੇ। ਪੁਰਤਗਾਲ ਦੇ ਪ੍ਰਧਾਨ ਮੰਤਰੀ ਇਸ ਸਾਲ ਜਨਵਰੀ 'ਚ ਭਾਰਤ ਆਏ ਸਨ।
ਮਾਂ ਦੀ ਵੱਡੀ ਅਣਗਿਹਲੀ, ਮਾਸੂਮ ਧੀ ਨੂੰ ਟਬ 'ਚ ਛੱਡ ਕੇ ਫੇਸਬੁੱਕ 'ਤੇ ਕਰਦੀ ਰਹੀ ਚੈਟਿੰਗ
NEXT STORY