ਜਲੰਧਰ- ਅਗਲੇ ਕੁਝ ਹੀ ਮਹੀਨੇ 'ਚ ਟੈਕਨਾਲੋਜੀ ਦਿੱਗਜ ਐਪਲ iOS 11 'ਚ ਇਕ ਅਜਿਹਾ ਫੀਚਰ ਦੇਣ ਦੀ ਤਿਆਰੀ 'ਚ ਹੈ, ਜੋ ਕਾਫੀ ਦਿਲਚਸਪ ਹੈ। ਇਸ ਫੀਚਰ ਤੋਂ iPhone 'ਚ ਦਿੱਤੀ ਗਈ ਟੱਚ ਆਈ. ਡੀ. ਨੂੰ ਡਿਸੇਬਲ ਕਰ ਸਕਦੇ ਹਨ। ਇਸ ਤੋਂ ਇਲਾਵਾ ਇਕ ਨਵੀਂ ਸੈਟਿੰਗਸ ਵੀ ਦੇਖਣ ਨੂੰ ਮਿਲੇਗੀ, ਜਿਸ ਰਾਹੀਂ 5 ਵਾਰ ਟੱਚ ਆਈ ਡੀ. ਨੂੰ ਪ੍ਰੈੱਸ ਕਰ ਕੇ ਐਮਰਜੰਸੀ ਸਰਵਿਸ ਨੂੰ ਕਾਲ ਕਰ ਸਕਣਗੇ। ਟਵਿੱਟਰ 'ਤੇ ਇਕ ਯੂਜ਼ਰ ਨੇ ਸਕਰੀਨਸ਼ਾਟ ਪੋਸਟ ਕੀਤੀ ਹੈ. ਜਿਸ ਨੂੰ iOS 11 ਦਾ ਬੀਟਾ ਦੱਸਿਆ ਜਾ ਰਿਹਾ ਹੈ। ਟੱਚ ਆਈ. ਡੀ. ਡਿਸੇਬਲ ਹੋਣ ਤੋਂ ਬਾਅਦ ਸਿਰਫ ਪਾਸਵਰਡ ਤੋਂ ਹੀ ਆਈਫੋਨ ਖੋਲਿਆ ਜਾ ਸਕੇਗਾ।
ਫਿਲਹਾਲ ਕੁਝ ਸਮੇਂ ਦੇ ਟੱਚ ਆਈ. ਡੀ. ਡਿਸੇਬਲ ਕਰਨ ਲਈ ਰਿਸਟਾਟਰ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਤੁਹਾਡਾ ਪਾਸਵਰਡ ਮੰਗਿਆ ਜਾਂਦਾ ਹੈ ਅਤੇ ਟੱਚ ਆਈ. ਡੀ. ਤੋਂ ਫੋਨ ਨਹੀਂ ਖੁੱਲਦਾ, ਆਈਫੋਨ ਰਿਸਟਾਟਰ ਹੋਣ ਤੋਂ ਬਾਅਦ ਦੀ ਟੱਚ ਆਈ. ਡੀ. ਆਪਣੇ-ਆਪ ਡਿਸੇਬਲ ਹੋ ਜਾਂਦੀ ਹੈ ਅਤੇ ਅਨਲਾਕ ਕਰਨ ਲਈ ਪਿਨ ਦੀ ਜ਼ਰੂਰਤ ਹੁੰਦੀ ਹੈ।
ਆਈ. ਓ. ਐੱਸ. 11 'ਚ ਦਿੱਤੇ ਜਾਣ ਵਾਲੇ ਇਸ ਆਪਸ਼ਨ ਨੂੰ ਸਕਿਓਰਿਟੀ ਫੀਚਰ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ,ਕਿਉਂਕਿ ਇਸ ਵਾਰ ਕੰਪਨੀ iOS11 ਨਾਲ SOS ਫੀਚਰ ਦਿੱਤੇ ਗਏ ਹਨ ਅਤੇ ਟੱਚ ਆਈਲਾਕ ਸਿਸਟਮ ਇਸ ਦੇ ਤਹਿਤ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਇਹ ਰਿਪੋਰਟ ਆਈ ਸੀ ਕਿ ਐਪਲ ਟੱਚ ਆਈ. ਡੀ. 'ਚ ਬਾਇਓਮੈਟ੍ਰਿਕ ਸੈਂਸਰ ਹੋਣ ਦੇ ਸੰਕੇਤ ਮਿਲੇ ਹਨ। ਅਗਲੇ ਆਈਫੋਨ ਤੋਂ ਕਈ ਉਮੀਦਾਂ ਹਨ, ਲੋਕਾਂ ਤੋਂ ਇਖ ਵਾਇਰਲੈੱਸ ਚਾਰਜਿੰਗ ਵੀ ਹਨ, ਲੀਕ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਐਪਲ ਆਪਣੇ ਅਗਲੇ ਫੋਨ ਆਈਫੋਨ 7ਐੱਸ ਲਈ ਵਾਇਰਲੈੱਸ ਚਾਰਜਿੰਗ ਸਿਸਟਮ ਦੇ ਸਕਦਾ ਹੈ। ਆਈਫੋਨ 8 ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਮੀਡੀਆ 'ਚ ਖਬਰਾਂ ਛਾਈਆਂ ਹੋਈਆਂ ਹਨ ਪਰ ਆਈਫੋਨ 7ਐੱਸ ਅਤੇ ਆਈਫੋਨ 7ਐੱਸ ਪਲੱਸ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਹੀ ਜਾਣਕਾਰੀਆਂ ਸਾਹਮਣੇ ਆਈਆਂ ਹੋਈਆਂ ਹਨ। ਐਪਲ ਅਗਲੇ ਮਹੀਨੇ ਆਪਣੇ ਤਿੰਨ ਨਵੇਂ ਸਮਾਰਟਫੋਨ ਲਾਂਚ ਕਰਨ ਦਾ ਐਲਾਨ ਕਰ ਸਕਦੀ ਹੈ।
ਹੁਣ ਪਲੇਅ ਸਟੋਰ 'ਤੇ ਉਪਲੱਬਧ ਹੋਈ ਸੈਮਸੰਗ ਗੈਲਰੀ ਐਪ, ਜਾਣੋ ਫੀਚਰਸ
NEXT STORY