ਨਵੀਂ ਦਿੱਲੀ— ਸੁਣਨ 'ਚ ਇਹ ਚਾਹੇ ਹੀ ਅਜੀਬ ਲੱਗ ਰਿਹਾ ਹੋਵੇ, ਪਰ ਭਾਰਤ ਦੇ ਟ੍ਰੈਕ ਐਂਡ ਫੀਲਡ ਦੇ ਕਈ ਐਥਲੀਟਾਂ ਨੂੰ ਮੂੰਹ ਖੁੱਲਾ ਰੱਖ ਕੇ ਮੁਸਕਰਾਉਦੇ ਹੋਏ ਫੋਟੋ ਖਿੰਚਵਾਉਣਾ ਮਹਿੰਗਾ ਪਿਆ, ਕਿਉਂਕਿ ਆਗਾਮੀ ਏਸ਼ੀਅਨ ਖੇਡਾਂ ਦੇ ਲਈ ਆਯੋਜਕਾਂ ਨੇ ਉਨ੍ਹਾਂ ਦਾ ਮਾਨਤਾ ਕਾਰਡ ਬਣਾਉਣ ਤੋਂ ਹੀ ਇਨਕਾਰ ਕਰ ਦਿੱਤਾ। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ 19 ਐਥਲੀਟਸ ਅਤੇ ਦੋ ਅਧਿਕਾਰੀਆਂ ਤੋਂ ਤੁਰੰਤ,' ਸਹੀ ਫਾਰਮੈਟ' 'ਚ ਆਪਣੇ ਨਵੇਂ ਫੋਟੋ ਭੇਜਣ ਲਈ ਕਿਹਾ ਹੈ, ਤਾਂਕਿ ਕਾਰਡ ਬਣਾਉਣ ਦੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਕੀਤੀ ਜਾ ਸਕੇ।ਮਾਨਤਾ ਕਾਰਡ ਬਣਵਾਉਣ ਦੇ ਲਈ ਅਪਲਾਈ ਕਰਨ ਦੀ ਡੈੱਡਲਾਈਨ ਲੰਘ ਚੁੱਕੀ ਹੈ, ਪਰ ਆਈ.ਓ.ਏ. ਨੂੰ ਉਮੀਦ ਹੈ ਕਿ ਗਲਤੀ 'ਚ ਸੁਧਾਰ ਕਰ ਦਿੱਤੇ ਜਾਣ 'ਤੇ ਆਯੋਜਕ ਇਨ੍ਹਾਂ ਮਾਮਲਿਆਂ 'ਤੇ ਗੌਰ ਕਰਣਗੇ।
ਮਾਤਾ-ਪਿਤਾ ਬਣਨ ਤੋਂ ਪਹਿਲਾਂ ਵਿਰਾਟ ਨੇ ਕਹੀ ਅਜਿਹੀ ਗੱਲ, ਸੁਣ ਕੇ ਪਰੇਸ਼ਾਨ ਹੋ ਸਕਦੀ ਹੈ ਅਨੁਸ਼ਕਾ!
NEXT STORY