ਕੋਲਕਾਤਾ— ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਮੋਢੇ ਦੀ ਸੱਟ ਕਾਰਨ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੈਚ 'ਚ ਨਹੀਂ ਖੇਡ ਸਕਣਗੇ ਪਰ ਟੀਮ ਨੂੰ ਉਮੀਦ ਹੈ ਕਿ ਉਹ ਇਕ ਮਈ ਨੂੰ ਚੇਨਈ ਸੁਪਰ ਕਿੰਗਜ਼ ਖਿਲਾਫ ਮੈਚ 'ਚ ਵਾਪਸੀ ਕਰਨਗੇ। ਧਵਨ ਨੇ ਆਪਣਾ ਆਖਰੀ ਮੈਚ 9 ਅਪ੍ਰੈਲ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਖੇਡਿਆ ਸੀ। ਉਦੋਂ ਤੋਂ ਸੈਮ ਕੁਰਾਨ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਪੰਜਾਬ ਕਿੰਗਜ਼ ਦੇ ਸਪਿਨ ਗੇਂਦਬਾਜ਼ੀ ਕੋਚ ਸੁਨੀਲ ਜੋਸ਼ੀ ਨੇ ਕਿਹਾ ਕਿ ਧਵਨ ਸੱਟ ਤੋਂ ਉਭਰ ਰਹੇ ਹਨ ਅਤੇ ਉਮੀਦ ਹੈ ਕਿ ਖੱਬੇ ਹੱਥ ਦਾ ਇਹ ਬੱਲੇਬਾਜ਼ ਚੇਨਈ 'ਚ ਅਗਲੇ ਮੈਚ 'ਚ ਵਾਪਸੀ ਕਰ ਸਕਦਾ ਹੈ। ਜੋਸ਼ੀ ਨੇ ਕੇਕੇਆਰ ਦੇ ਖਿਲਾਫ ਮੈਚ ਦੀ ਪੂਰਵ ਸੰਧਿਆ 'ਤੇ ਕਿਹਾ ਕਿ ਉਹ ਫਾਰਮ 'ਚ ਸੀ ਅਤੇ ਸਾਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਅਸੀਂ ਕੱਲ੍ਹ ਉਨ੍ਹੀਂ ਨੂੰ ਬੱਲੇਬਾਜ਼ੀ ਕਰਦੇ ਦੇਖਿਆ। ਉਨ੍ਹਾਂ ਕਿਹਾ ਕਿ ਉਹ ਠੀਕ ਹੋ ਰਿਹਾ ਹੈ। ਉਮੀਦ ਹੈ ਕਿ ਉਹ ਅਗਲੇ ਮੈਚ ਲਈ ਫਿੱਟ ਹੋ ਜਾਣਗੇ।
ਪੰਜਾਬ ਕਿੰਗਜ਼ ਬੱਲੇਬਾਜ਼ੀ ਇਕਾਈ ਦੇ ਤੌਰ 'ਤੇ ਚੰਗਾ ਪ੍ਰਦਰਸ਼ਨ ਕਰਨ 'ਚ ਨਾਕਾਮ ਰਹੀ ਹੈ ਅਤੇ ਅੱਠ ਮੈਚਾਂ 'ਚ ਚਾਰ ਅੰਕਾਂ ਨਾਲ ਸੂਚੀ 'ਚ ਨੌਵੇਂ ਸਥਾਨ 'ਤੇ ਹੈ। ਪੰਜਾਬ ਨੇ ਇਸ ਸੀਜ਼ਨ ਵਿੱਚ ਦਿੱਲੀ, ਗੁਜਰਾਤ ਵਰਗੀਆਂ ਟੀਮਾਂ ਨੂੰ ਹਰਾਇਆ ਹੈ ਪਰ ਪਿਛਲੇ ਚਾਰ ਮੈਚਾਂ ਵਿੱਚ ਉਹ ਹੈਦਰਾਬਾਦ, ਰਾਜਸਥਾਨ, ਮੁੰਬਈ ਅਤੇ ਗੁਜਰਾਤ ਤੋਂ ਹਾਰ ਗਿਆ ਹੈ।
ਹੁਣ ਪੰਜਾਬ ਦਾ ਆਉਣ ਵਾਲਾ ਮੈਚ ਸ਼ੁੱਕਰਵਾਰ ਨੂੰ ਕੋਲਕਾਤਾ ਨਾਲ ਹੈ। ਇਸ ਤੋਂ ਬਾਅਦ 1 ਮਈ ਨੂੰ ਪੰਜਾਬ ਕਿੰਗਜ਼ ਦੀ ਟੀਮ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਪੰਜਾਬ 5 ਮਈ ਨੂੰ ਚੇਨਈ ਨਾਲ ਵੀ ਮੁਕਾਬਲਾ ਕਰੇਗਾ। 9 ਮਈ ਨੂੰ ਬੈਂਗਲੁਰੂ ਖਿਲਾਫ ਦਿਲਚਸਪ ਮੈਚ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਲੀਗ ਦਾ ਆਖਰੀ ਮੈਚ 15 ਮਈ ਨੂੰ ਰਾਜਸਥਾਨ ਅਤੇ 19 ਮਈ ਨੂੰ ਹੈਦਰਾਬਾਦ ਖਿਲਾਫ ਖੇਡਿਆ ਜਾਣਾ ਹੈ।
IPL 2024: ਲਗਾਤਾਰ 6 ਮੈਚਾਂ 'ਚ ਹਾਰ ਝੱਲਣ ਤੋਂ ਬਾਅਦ ਆਖ਼ਿਰਕਾਰ ਜਿੱਤੀ RCB, SRH ਨੂੰ 35 ਦੌੜਾਂ ਨਾਲ ਹਰਾਇਆ
NEXT STORY