ਕਾਠਮੰਡੂ/ ਸਿਡਨੀ (ਬਿਊਰੋ)— ਆਸਟ੍ਰੇਲੀਆਈ ਪਰਬਤਾਰੋਹੀ ਸਟੀਵ ਪਲੇਨ (36) ਨੇ ਸੋਮਵਾਰ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ 'ਤੇ ਚੜ੍ਹਾਈ ਕਰ ਕੇ ਨਵਾਂ ਰਿਕਾਰਡ ਬਣਾਇਆ। ਪਲੇਨ ਨੇ ਸਭ ਤੋਂ ਘੱਟ ਸਮੇਂ ਵਿਚ ਸੱਤ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ 'ਤੇ ਚੜ੍ਹਾਈ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਨ੍ਹਾਂ ਨੂੰ ਇਹ ਮੁਹਿੰਮ ਪੂਰੀ ਕਰਨ ਵਿਚ 117 ਦਿਨ ਲੱਗੇ। ਇਸ ਤੋਂ ਪਹਿਲਾਂ ਪੋਲੈਂਡ ਦੇ ਜਾਨਸੁਜ਼ ਕੋਚਾਂਸਕੀ ਨੇ 126 ਦਿਨਾਂ ਵਿਚ ਸੱਤ ਚੋਟੀਆਂ ਚੜ੍ਹਨ ਦਾ ਰਿਕਾਰਡ ਬਣਾਇਆ ਸੀ।
ਹਿਮਾਲਾ ਗਾਈਡਸ ਨੇਪਾਲ ਦੇ ਈਸ਼ਵਰੀ ਪੌਡੇਲ ਨੇ ਪਲੇਨ ਦੇ ਇਸ ਰਿਕਾਰਡ ਦੀ ਜਾਣਕਾਰੀ ਦਿੱਤੀ। ਪੌਡੇਲ ਨੇ ਕਿਹਾ ਕਿ ਐਵਰੇਸਟ ਬੇਸ ਕੈਂਪ ਤੋਂ ਆਏ ਫੋਨ ਵਿਚ ਦੱਸਿਆ ਗਿਆ ਕਿ ਪਲੇਨ ਆਪਣੇ ਦੋ ਗਾਈਡਾਂ ਦੇ ਨਾਲ ਸਵੇਰੇ 7 ਵਜੇ ਦੇ ਕਰੀਬ ਐਵਰੈਸਟ 'ਤੇ ਪਹੁੰਚਣ ਵਿਚ ਸਫਲ ਰਹੇ। ਹੁਣ ਉਹ ਆਪਣੀ ਟੀਮ ਨਾਲ ਹੇਠਾਂ ਉੱਤਰ ਰਹੇ ਹਨ। ਪਰਥ ਦੇ ਰਹਿਣ ਵਾਲੇ ਪਲੇਨ ਨੇ 16 ਜਨਵਰੀ ਨੂੰ ਅੰਟਾਰਟਿਕਾ ਦੇ ਮਾਊਂਟ ਵਿਨਸਨ ਦੀ ਚੜ੍ਹਾਈ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਗਰੋਂ ਉਨ੍ਹਾਂ ਨੇ ਦੱਖਣੀ ਅਮਰੀਕਾ ਦੇ ਮਾਊਂਟ ਅਕਾਂਕਾਗੁਆ, ਅਫਰੀਕਾ ਦੇ ਮਾਊਂਟ ਕਿਲੀਮੰਜਾਰੋ, ਆਸਟ੍ਰੇਲੀਆ ਦੇ ਮਾਊਂਟ ਕਾਰਸਟੇਨਸਜ਼ ਪਿਰਾਮਿਡ, ਯੂਰਪ ਦੇ ਮਾਊਂਟ ਐਲਬਰਸ ਅਤੇ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਡੇਨਾਲ ਦੀ ਚੜ੍ਹਾਈ ਕੀਤੀ। ਦੱਸਣਯੋਗ ਹੈ ਕਿ ਸਾਲ 2014 ਵਿਚ ਇਕ ਹਾਦਸੇ ਵਿਚ ਪਲੇਨ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ। ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਠੀਕ ਹੋਣ ਮਗਰੋਂ ਆਪਣੇ ਸਾਹਸ ਅਤੇ ਆਤਮ ਵਿਸ਼ਵਾਸ ਨੇ ਇਹ ਮੁਸ਼ਕਲ ਟੀਚਾ ਪ੍ਰਾਪਤ ਕੀਤਾ।
ਮੱਧ ਪ੍ਰਦੇਸ਼: ਨਤੀਜੇ ਆਉਣ ਦੇ ਬਾਅਦ 4 ਵਿਦਿਆਰਥਣਾਂ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
NEXT STORY