ਅੰਮ੍ਰਿਤਸਰ (ਛੀਨਾ) : ਕ੍ਰਾਂਤੀਕਾਰੀ ਮੋਰਚਾ ਦੇ ਨੁਮਾਇੰਦਿਆਂ ਦਾ ਵਫਦ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਡੀ. ਸੀ. ਪੀ. ਅਮਰੀਕ ਸਿੰਘ ਪਵਾਰ ਨੂੰ ਮਿਲਿਆ ਤੇ ਦੋਸ਼ੀ ਵਿਅਕਤੀ ਖਿਲਾਫ ਕਾਨੂੰਨ ਅਨੁਸਾਰ ਬਣਦੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸੂਬਾ ਕਮੇਟੀ ਮੈਂਬਰ ਰਾਜੀਵ ਨੌਸ਼ਹਿਰਾ ਨੇ ਦੱਸਿਆ ਕਿ ਸੀਮਾ ਪਤਨੀ ਹਰਜਿੰਦਰ ਸਿੰਘ ਵਾਸੀ ਭੱਠਾ ਕਾਲੋਨੀ ਨਾਲ ਉਕਤ ਇਲਾਕੇ ਦਾ ਹੀ ਇਕ ਨੌਜਵਾਨ ਬਲੈਕਮੇਲ ਕਰ ਕੇ ਨਾਜਾਇਜ਼ ਸਬੰਧ ਬਣਾਉਂਦਾ ਰਿਹਾ, ਜਿਸ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਪੀੜਤਾ ਨੇ ਪੁਲਸ ਥਾਣਾ ਸਦਰ ਵਿਖੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਸੀ ਪਰ ਕਈ ਦਿਨ ਬੀਤ ਜਾਣ 'ਤੇ ਵੀ ਪੁਲਸ ਨੇ ਦੋਸ਼ੀ ਖਿਲਾਫ ਕੋਈ ਐਕਸ਼ਨ ਨਹੀਂ ਲਿਆ, ਜਦਕਿ ਉਕਤ ਲੜਕੇ ਵਲੋਂ ਫੈਸਲਾ ਕਰਨ ਲਈ ਲਗਾਤਾਰ ਦਬਾ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਡੀ. ਸੀ. ਪੀ. ਪਵਾਰ ਨੇ ਪੀੜਤ ਲੜਕੀ ਤੇ ਕ੍ਰਾਂਤੀਕਾਰੀ ਮੋਰਚਾ ਦੇ ਆਗੂਆਂ ਦੇ ਵਿਚਾਰ ਸੁਣਨ ਤੋਂ ਬਾਅਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਏ. ਸੀ. ਪੀ. ਨਾਰਥ ਨੂੰ ਮਾਮਲਾ ਸੌਂਪ ਦਿੱਤਾ। ਇਸ ਮੌਕੇ ਕ੍ਰਾਂਤੀਕਾਰੀ ਮੋਰਚਾ ਦੇ ਆਗੂ ਜੋਗਾ ਸਿੰਘ ਵਡਾਲਾ, ਸੰਨੀ ਸਹੋਤਾ, ਬਲਵਿੰਦਰ ਸਿੰਘ ਮੂਧਲ, ਤੀਰਥ ਸਿੰਘ ਕੋਹਾਲੀ, ਇੰਦਰਜੀਤ ਸਿੰਘ, ਕਰਨੈਲ ਸਿੰਘ ਪੰਡੋਰੀ ਤੇ ਅਵਤਾਰ ਸਿੰਘ ਬਿੱਲਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਜੇਕਰ ਪੀੜਤ ਲੜਕੀ ਨੂੰ ਇਨਸਾਫ ਦੇਣ 'ਚ ਢਿੱਲਮੱਠ ਵਰਤੀ ਗਈ ਤਾਂ ਕ੍ਰਾਂਤੀਕਾਰੀ ਮੋਰਚਾ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
12ਵੀਂ 'ਚੋਂ ਫੇਲ ਹੋਣ ਕਾਰਨ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ
NEXT STORY