ਇੰਟਰਨੈਸ਼ਨਲ ਡੈਸਕ– ਅਮਰੀਕਾ ਦੇ ਫਲੋਰੀਡਾ ਸੂਬੇ ਦੀ ਰਹਿਣ ਵਾਲੀ ਇਕ ਨੌਜਵਾਨ ਅਮਰੀਕੀ ਔਰਤ, ਜਿਸ ਨੇ ਕਿਸ਼ੋਰ ਲੜਕਿਆਂ ਨੂੰ ਲੁਭਾਉਣ ਲਈ 14 ਸਾਲ ਦੀ ਲੜਕੀ ਦਾ ਰੂਪ ਧਾਰਿਆ ਸੀ, ’ਤੇ ਛੇੜਛਾੜ ਦੇ ਇਕ ਮਾਮਲੇ ’ਚ ਵਾਧੂ ਦੋਸ਼ ਲਗਾਏ ਗਏ ਹਨ। ਨਿਊਯਾਰਕ ਪੋਸਟ ਦੀਆਂ ਰਿਪੋਰਟਾਂ ਮੁਤਾਬਕ ਡਾਊਨਟਾਊਨ ਟੈਂਪਾ ਦੀ 23 ਸਾਲਾ ਐਲੀਸਾ ਐਨ ਜ਼ਿੰਗਰ ਨੂੰ ਵੀਰਵਾਰ ਨੂੰ 4 ਹੋਰ ਪੀੜਤਾਂ ਦੇ ਅੱਗੇ ਆਉਣ ਤੋਂ ਬਾਅਦ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਦੇ ਰੋਡ ਸ਼ੋਅ ਦੌਰਾਨ ਹਾਦਸਾ, ਸਟੇਜ ਡਿੱਗਣ ਕਾਰਨ ਔਰਤਾਂ-ਬੱਚਿਆਂ ਸਣੇ 10 ਤੋਂ ਵੱਧ ਲੋਕ ਜ਼ਖ਼ਮੀ
ਟੈਂਪਾ ਪੁਲਸ ਨੇ ਦੱਸਿਆ ਕਿ ਉਸ ਨੂੰ ਪਹਿਲੀ ਵਾਰ ਨਵੰਬਰ ’ਚ 12 ਤੋਂ 15 ਸਾਲ ਦੀ ਉਮਰ ਦੇ ਇਕ ਲੜਕੇ ਨਾਲ ਉਸ ਦੇ ਗਲਤ ਸਬੰਧਾਂ ਬਾਰੇ ਸੂਹ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਇਕ ਵਿਦਿਆਰਥੀ ਨਾਲ ਜਿਣਸੀ ਹਰਕਤਾਂ ’ਚ ਸ਼ਾਮਲ ਹੋਣ ਤੇ ਕਈ ਲੋਕਾਂ ਨੂੰ ਅਸ਼ਲੀਲ ਵੀਡੀਓਜ਼ ਭੇਜਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ’ਚ ਹਰੇਕ ਦੂਜੀ-ਡਿਗਰੀ ਦੇ ਸੰਗੀਨ ਦੋਸ਼ ’ਤੇ 7,500 ਡਾਲਰ ਬਾਂਡ ਪੋਸਟ ਕਰਨ ਤੋਂ ਬਾਅਦ ਰਿਹਾ ਕੀਤਾ ਗਿਆ ਸੀ।
ਪੁਲਸ ਜਾਂਚ ਅਨੁਸਾਰ ਜ਼ਿੰਗਰ ਨੇ ਸਨੈਪਚੈਟ ’ਤੇ ਪੀੜਤ ਨਾਲ ‘ਇਕ ਆਨਲਾਈਨ ਹੋਮ ਸਕੂਲਡ ਵਿਦਿਆਰਥਣ’ ਦੇ ਰੂਪ ’ਚ ਸੰਪਰਕ ਕੀਤਾ। ਉਸ ਨੇ ਪੀੜਤ ਨਾਲ ਮੁੱਖ ਤੌਰ ’ਤੇ ਆਨਲਾਈਨ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਗੱਲਬਾਤ ਕੀਤੀ।
ਪ੍ਰੇਸ਼ਾਨ ਤੇ ਦੁਖਦਾਈ ਕਰਨ ਵਾਲਾ
ਚੀਫ਼ ਲੀ ਬਰਕੋ ਨੇ ਕਿਹਾ, ‘‘ਇਹ ਪ੍ਰੇਸ਼ਾਨ ਤੇ ਦੁਖਦਾਈ ਕਰਨ ਵਾਲਾ ਹਾਦਸਾ ਹੈ ਕਿ ਇਕ ਬਾਲਗ ਇਕ ਬੱਚੇ ਦਾ ਫ਼ਾਇਦਾ ਉਠਾਉਂਦਾ ਹੈ ਤੇ ਉਨ੍ਹਾਂ ਦਾ ਸ਼ਿਕਾਰ ਕਰਦਾ ਹੈ। ਕੋਈ ਵੀ ਵਿਅਕਤੀ ਜੋ ਜ਼ਿੰਗਰ ਦਾ ਸ਼ਿਕਾਰ ਹੋ ਸਕਦਾ ਹੈ, ਅਸੀਂ ਤੁਹਾਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰਦੇ ਹਾਂ।’’ ਟੈਂਪਾ ਪੁਲਸ ਵਿਭਾਗ ਤੁਹਾਡੀ ਸਹਾਇਤਾ ਕਰੇਗਾ ਤੇ ਇਹ ਯਕੀਨੀ ਬਣਾਏਗਾ ਕਿ ਜ਼ਿੰਗਰ ਵਰਗਾ ਸ਼ਿਕਾਰੀ ਤੁਹਾਨੂੰ ਜਾਂ ਦੂਜਿਆਂ ਨੂੰ ਵਾਧੂ ਨੁਕਸਾਨ ਨਾ ਪਹੁੰਚਾਵੇ।
ਵੀਰਵਾਰ ਨੂੰ ਫਲੋਰੀਡਾ ਦੇ ਅਧਿਕਾਰੀਆਂ ਨੇ ਅਸ਼ਲੀਲ ਜਾਂ ਲੱਚਰ ਛੇੜਛਾੜ ਦੀਆਂ 2 ਧਾਰਾਵਾਂ, ਅਸ਼ਲੀਲ ਜਾਂ ਲੱਚਰ ਦੁਰਵਿਵਹਾਰ ਦੀਆਂ 2 ਧਾਰਾਵਾਂ, ਬਾਲ ਪੋਰਨੋਗ੍ਰਾਫੀ ਦਾ ਕਬਜ਼ਾ, ਇਲੈਕਟ੍ਰਾਨਿਕ ਉਪਕਰਣ ਦੁਆਰਾ ਬਾਲ ਪੋਰਨੋਗ੍ਰਾਫੀ ਦੇ ਰਾਜ ਦੇ ਅੰਦਰ ਪ੍ਰਸਾਰਣ ਤੇ ਜਿਣਸੀ ਸਾਈਬਰ ਪ੍ਰੇਸ਼ਾਨੀ ਦੀਆਂ 2 ਧਾਰਾਵਾਂ ਸ਼ਾਮਲ ਕੀਤੀਆਂ। ਸਟੇਟ ਅਟਾਰਨੀ ਸੂਜ਼ੀ ਲੋਪੇਜ਼ ਨੇ ਸਥਾਨਕ ਆਊਟਲੈੱਟ ਨੂੰ ਦੱਸਿਆ, ‘‘ਇਸ ਕੇਸ ਦੇ ਸਾਰੇ ਪੀੜਤ 12 ਤੋਂ 15 ਸਾਲ ਦੀ ਉਮਰ ਦੇ ਹਨ ਤੇ ਮਿਡਲ ਸਕੂਲ ’ਚ ਪੜ੍ਹਦੇ ਹਨ। ਜ਼ਿੰਗਰ ਨੂੰ ਹੁਣ 11 ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਪ੍ਰੀ-ਟਰਾਇਲ ਸੁਣਵਾਈ ਤੈਅ ਕੀਤੀ ਗਈ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਮਾਸ-ਇਜ਼ਰਾਈਲ ਜੰਗ ਨੂੰ ਪੂਰੇ ਹੋਏ 6 ਮਹੀਨੇ, ਗਾਜ਼ਾ ’ਚ 33 ਹਜ਼ਾਰ ਲੋਕ ਤੇ ਹਮਾਸ ਦੇ 13 ਹਜ਼ਾਰ ਅੱਤਵਾਦੀ ਮਾਰੇ ਗਏ
NEXT STORY