ਬਰੇਲੀ— ਇੱਥੇ ਇਕ ਬੇਰਹਿਮ ਔਰਤ ਨੇ 9 ਸਾਲ ਦੀ ਮਾਸੂਮ ਬੱਚੀ ਨੂੰ ਗਰਮ ਚਿਮਟੇ ਨਾਲ ਸਾੜ ਦਿੱਤਾ। ਬੱਚੀ ਦਾ ਪਰਿਵਾਰ ਆਪਣਾ ਚੰਗੀ ਤਰ੍ਹਾਂ ਗੁਜਾਰਾ ਕਰਨ ਲਈ ਆਪਣਾ ਘਰ ਛੱਡ ਕੇ ਬਰੇਲੀ ਆਇਆ ਸੀ। ਬੱਚੀ ਦਾ ਪਰਿਵਾਰ ਮਜ਼ਦੂਰੀ ਕਰਦਾ ਹੈ। ਇਕ ਸਿਪਾਹੀ ਦੀ ਪਤਨੀ ਨੇ ਮਾਸੂਮ ਤੋਂ ਇਕ ਛੋਟੀ ਜਿਹੀ ਗਲਤੀ ਹੋ ਜਾਣ 'ਤੇ ਉਸ ਨੂੰ ਮਾਰਿਆ ਅਤੇ ਚਿਮਟੇ ਨਾਲ ਸਰੀਰ ਨੂੰ ਵੀ ਦਾਗ਼ਿਆ। ਉਸ ਮਾਸੂਮ ਦੀ ਗਲਤੀ ਸਿਰਫ ਇੰਨੀ ਸੀ ਕਿ ਘਰ ਦਾ ਕੰਮ ਕਰਦੇ ਸਮੇਂ ਉਸ ਤੋਂ ਕੱਪ ਟੁੱਟ ਗਿਆ ਸੀ, ਜਿਸ ਦੀ ਉਸ ਨੂੰ ਇੰਨੀ ਵੱਡੀ ਸਜ਼ਾ ਮਿਲੀ ਹੈ।
ਇਹ ਘਟਨਾ ਸਿਪਾਹੀ ਦੇ ਸਾਹਮਣੇ ਹੁੰਦੀ ਰਹੀ ਅਤੇ ਉਸ ਨੇ ਆਪਣੀ ਪਤਨੀ ਨੂੰ ਇਕ ਵਾਰ ਵੀ ਨਹੀਂ ਰੋਕਿਆ। ਜਾਣਕਾਰੀ ਮਿਲਦੇ ਹੀ ਮਾਸੂਮ ਦਾ ਪਿਤਾ ਉੱਥੇ ਪੁੱਜਿਆ ਅਤੇ ਬੱਚੀ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ। ਉਸ ਤੋਂ ਬਾਅਦ ਉਹ ਐੱਸ.ਡੀ.ਐੱਮ. ਕੋਲ ਪੁੱਜਿਆ ਅਤੇ ਸਾਰੀ ਜਾਣਕਾਰੀ ਦਿੱਤੀ ਪਰ ਉੱਥੇ ਸਿਪਾਹੀ ਨੂੰ ਬਚਾਉਣਾ ਚਾਹਿਆ ਅਤੇ ਬੱਚੀ ਦੇ ਪਿਤਾ ਨੂੰ ਸਮਝੌਤਾ ਕਰਨ ਲਈ ਕਹਿਣ ਲੱਗੀ। ਪਿਤਾ ਦੇ ਨਾ ਮੰਨਣ 'ਤੇ ਸ਼ਾਮ ਨੂੰ ਸਿਪਾਹੀ ਅਤੇ ਉਸ ਦੀ ਬੇਰਹਿਮ ਪਤਨੀ ਦੇ ਖਿਲਾਫ ਪਾਕਸੋ 'ਚ ਮਾਮਲਾ ਦਰਜ ਹੋ ਗਿਆ। ਜਿਸ 'ਚ ਕੁਝ ਸਮੇਂ ਬਾਅਦ ਐੱਸ.ਐੱਸ.ਪੀ. ਵੱਲੋਂ ਸਿਪਾਹੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਖਬਰਾਂ ਤੋਂ ਪਤਾ ਲੱਗਾ ਹੈ ਕਿ ਸਿਪਾਹੀ ਨਈਮ ਫਤਿਹਗੰਜ ਪੱਛਮੀ ਥਾਣੇ 'ਚ ਤਾਇਨਾਤ ਸੀ ਅਤੇ ਉਹ ਮੀਰਗੰਜ ਦੇ ਅਫਸਰਯਾਨ ਮੁਹੱਲੇ 'ਚ ਰਹਿੰਦਾ ਹੈ। ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਉਸ ਬੱਚੀ ਦੀ ਮੁਲਾਕਾਤ ਸਿਪਾਹੀ ਨਾਲ ਉਸ ਦੇ ਗੁਆਂਢੀ ਨੇ ਕਰਵਾਈ ਸੀ। ਉਸ ਦਾ ਪਰਿਵਾਰ ਗੁਆਂਢ ਦੇ ਸਹੁਰੇ ਘਰ ਰਹਿੰਦਾ ਸੀ। ਨਈਮ ਨੇ ਜਿਵੇਂ ਹੀ ਉਸ ਮਾਸੂਮ ਬੱਚੀ ਨੂੰ ਦੇਖਿਆ ਤਾਂ ਉਹ ਬੋਲਿਆ ਕਿ ਅੱਜ ਤੋਂ ਉਸ ਦੀ ਸਾਰੀ ਜ਼ਿੰਮੇਵਾਰੀ ਉਹ ਆਪਣੇ ਉੱਪਰ ਲੈਣਾ ਚਾਹੁੰਦਾ ਹੈ, ਜਿਸ ਨਾਲ ਉਹ ਬੱਚੀ ਨੂੰ ਆਪਣੇ ਘਰ ਲੈ ਆਇਆ ਸੀ।
ਇਹ ਹੈ ਪਾਕਿਸਤਾਨ ਦਾ ਅਸਲੀ ਚਿਹਰਾ, ਪੋਸਟਰ 'ਚ ਦਿਖਾਇਆ ਨਰਿੰਦਰ ਮੋਦੀ ਦਾ ਵੱਢਿਆ ਸਿਰ
NEXT STORY