ਅੰਮ੍ਰਿਤਸਰ- ਬੀਤੇ ਦਿਨ ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਕਲਯੁੱਗੀ ਪੁੱਤਰ ਘਿਣਾਉਣੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਪਣੀ ਮਾਤਾ, ਭਰਜਾਈ ਅਤੇ ਢਾਈ ਸਾਲਾ ਭਤੀਜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਇਸ ਦੌਰਾਨ ਕਤਲ ਕਰਨ ਵਾਲਾ ਕਾਤਲ ਸਾਹਮਣੇ ਆਇਆ ਹੈ। ਕਾਤਲ ਦਾ ਕਹਿਣਾ ਹੈ ਕਿ ਮੇਰੀ ਮਾਂ ਸ਼ੁਰੂ ਤੋਂ ਮੇਰੇ ਨਾਲ ਵਿਤਕਰਾ ਕਰਦੀ ਰਹੀ, ਜਿਸ ਕਰਕੇ ਮੈਂ ਨਸ਼ਾ ਕਰਦਾ ਸੀ ਅਤੇ ਇਸ 'ਚ ਭਾਬੀ ਵੀ ਨਾਲ ਰੱਲ ਗਈ ਸੀ ਅਤੇ ਉਹ ਵੀ ਮੇਰੇ ਖ਼ਿਲਾਫ਼ ਹੋ ਗਈ। ਕਾਤਲ ਨੇ ਇਲਜ਼ਾਮ ਲਗਾਉਂਦੀਆਂ ਕਿਹਾ ਕਿ ਮਾਂ ਅਤੇ ਭਾਬੀ ਦੋਵੇਂ ਬੱਚੇ ਦੇ ਹੱਥੋਂ ਮੇਰੇ ਡੰਡੇ ਮਰਵਾਉਂਦੀਆਂ ਸੀ।
ਇਹ ਵੀ ਪੜ੍ਹੋ- ਆਪਣੇ ਘਰ ਨਹੀਂ ਹੋਇਆ ਮੁੰਡਾ, ਜਾਇਦਾਦ ਭਰਾ ਕੋਲ ਨਾ ਚਲੀ ਜਾਵੇ, ਇਸ ਲਈ ਕੀਤਾ ਮਾਂ, ਭਤੀਜੇ ਤੇ ਭਾਬੀ ਦਾ ਕਤਲ
ਇਸ ਤੋਂ ਪਹਿਲਾਂ ਕਾਤਲ ਦੀ ਪਤਨੀ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿਸ 'ਚ ਉਸ ਨੇ ਕਿਹਾ ਕਿ ਉਸ ਦਾ ਪਤੀ ਕਿਸੇ ਤਰ੍ਹਾਂ ਦੇ ਮਾਨਸਿਕ ਤਣਾਅ 'ਚ ਨਹੀਂ ਸੀ ਅਤੇ ਨਸ਼ੇ ਕਰਦਾ ਸੀ, ਜਿਸ ਕਾਰਨ ਉਸ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਖ਼ੁਦ ਆਪਣੇ ਪਤੀ ਨੂੰ ਕਈ ਵਾਰ ਨਸ਼ੇ ਕਰਦਿਆਂ ਫੜ੍ਹਿਆ ਹੈ ਅਤੇ ਇਸੇ ਕਾਰਨ ਕਰਕੇ ਉਹ ਆਪਣੀਆਂ 2 ਧੀਆਂ ਨਾਲ ਪਿਛਲੇ ਕਾਫੀ ਸਮੇਂ ਤੋਂ ਪੇਕੇ ਘਰ ਰਹਿ ਰਹੀ ਹੈ। ਪਤਨੀ ਨੇ ਰੋਂਦਿਆਂ ਹੋਇਆ ਕਿਹਾ ਕਿ ਇਹ ਖ਼ੁਦ ਮਰ ਜਾਂਦਾ ਪਰ ਮਾਸੂਮ ਭਤੀਜੇ ਨੂੰ ਨਾ ਮਾਰਦਾ ਕਿਉਂਕਿ ਉਹ ਮੇਰਾ ਪੁੱਤ ਸੀ ਅਤੇ ਮੈਨੂੰ ਮੰਮੀ ਕਹਿੰਦਾ ਹੁੰਦਾ ਸੀ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਪਰਿਵਾਰ ਤੋਂ ਖੋਹ ਲਏ ਨੌਜਵਾਨ ਪੁੱਤ
ਦੱਸ ਦੇਈਏ ਕਿ ਅੰਮ੍ਰਿਤਪਾਲ ਆਪਣੇ ਭਰਾ ਨਾਲ ਰੰਜਿਸ਼ ਰੱਖਦਾ ਸੀ ਕਿ ਕਿਉਂਕਿ ਉਸ ਦੇ ਘਰ ਮੁੰਡਾ ਸੀ। ਉਸ ਨੂੰ ਡਰ ਸੀ ਕਿ ਮਾਤਾ-ਪਿਤਾ ਸਾਰੀ ਜਾਇਦਾਦ ਉਸ ਦੇ ਭਰਾ ਨੂੰ ਦੇ ਦੇਣਗੇ। ਇਸੇ ਰੰਜਿਸ਼ ਕਾਰਨ ਉਸ ਨੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੀ ਨਿਆਮਤ ਦੇ ਜਨਮ ’ਤੇ ਬੋਲੇ CM ਭਗਵੰਤ ਮਾਨ, ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ਼ ਵੰਡਾਉਂਦੀਆਂ ਨੇ’
NEXT STORY