55 ਸਾਲ ਦੇ ਪਤੀ ਨੂੰ ਪੋਰਨ ਦੇਖਣ ਦੀ ਆਦਤ, ਸੁਪਰੀਮ ਕੋਰਟ ਪੁੱਜੀ ਪਤਨੀ

You Are HereNational
Thursday, February 16, 2017-12:30 PM

ਮੁੰਬਈ/ਨਵੀਂ ਦਿੱਲੀ— ਇੱਥੋਂ ਦੀ ਇਕ ਔਰਤ ਆਪਣੇ 55 ਸਾਲ ਦੇ ਪਤੀ ਦੀ ਪੋਰਨ ਦੇਖਣ ਦੀ ਆਦਤ ਤੋਂ ਇਸ ਕਦਰ ਪਰੇਸ਼ਾਨ ਆ ਗਈ ਕਿ ਉਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਾਇਆ ਹੈ। ਔਰਤ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਪੋਰਨ ਸਾਈਟਾਂ 'ਤੇ ਬੈਨ ਲਾਉਣ ਦੀ ਮੰਗ ਕੀਤੀ। ਉਸ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਤੇ ਅਸਰ ਪੈ ਰਿਹਾ ਹੈ। ਔਰਤ ਨੇ ਆਪਣੀ ਪਟੀਸ਼ਨ 'ਚ ਦਲੀਲ ਦਿੱਤੀ ਹੈ ਕਿ ਜੇਕਰ ਇਸ ਉਮਰ 'ਚ ਉਨ੍ਹਾਂ ਦੇ ਪੜ੍ਹੇ-ਲਿਖੇ ਪਤੀ ਪੋਰਨ ਅੱਗੇ ਮਜ਼ਬੂਰ ਹਨ ਤਾਂ ਨੌਜਵਾਨਾਂ ਦੀ ਸਥਿਤੀ ਇਸ ਨਾਲੋਂ ਵੀ ਵਧ ਵਿਗੜ ਸਕਦੀ ਹੈ।
ਔਰਤ ਨੇ ਸੁਪਰੀਮ ਕੋਰਟ ਨੂੰ ਦਿੱਤੀ ਆਪਣੀ ਪਟੀਸ਼ਨ 'ਚ ਲਿਖਿਆ,''ਮੇਰੇ ਪਤੀ ਨੂੰ ਪੋਰਨ ਦੀ ਆਦਤ ਕਾਫੀ ਦੇਰ ਬਾਅਦ ਲੱਗੀ ਅਤੇ ਉਹ ਇਨ੍ਹਾਂ ਦਿਨਾਂ 'ਚ ਆਪਣਾ ਜ਼ਿਆਦਾ ਸਮਾਂ ਪੋਰਨ ਦੇਖਣ 'ਚ ਬਿਤਾਉਂਦੇ ਹਨ, ਜੋ ਇੰਟਰਨੈੱਟ 'ਤੇ ਆਸਾਨੀ ਨਾਲ ਉਪਲੱਬਧ ਹੈ। ਪੋਰਨ ਕਾਰਨ ਮੇਰੇ ਪਤੀ ਦਾ ਦਿਮਾਗ ਦੂਸ਼ਿਤ ਹੋ ਗਿਆ ਹੈ।'' ਔਰਤ ਨੇ ਕਿਹਾ ਕਿ 30 ਸਾਲਾਂ ਤੋਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਚੰਗੀ ਚੱਲ ਰਹੀ ਸੀ ਪਰ ਜਦੋਂ ਤੋਂ ਉਸ ਦੇ ਪਤੀ ਨੇ ਪੋਰਨ ਦੇਖਣੀ ਸ਼ੁਰੂ ਕੀਤੀ, ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਇਸ ਦਾ ਬੁਰਾ ਅਸਰ ਪੈਣ ਲੱਗਾ। ਉਹ ਅਤੇ ਉਸ ਦੇ ਬੱਚੇ ਪਤੀ ਦੀ ਇਸ ਆਦਤ ਤੋਂ ਪਰੇਸ਼ਾਨੀ ਝੱਲ ਰਹੇ ਹਨ। ਪਟੀਸ਼ਨ ਦਾਇਰ ਕਰਨ ਵਾਲੀ ਔਰਤ ਇਕ ਸਮਾਜਿਕ ਵਰਕਰ ਹੈ ਅਤੇ ਉਸ ਨੇ ਦੱਸਿਆ ਕਿ ਆਪਣੇ ਕੰਮ ਦੌਰਾਨ ਵੀ ਉਸ ਨੂੰ ਅਜਿਹੇ ਲੋਕ ਮਿਲੇ, ਜਿਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਪੋਰਨ ਕਾਰਨ ਬੁਰਾ ਅਸਰ ਪਿਆ।

About The Author

Disha

Disha is News Editor at Jagbani.

!-- -->