ਚਤਰਾ— ਚਤਰਾ 'ਚ ਦਰਦਨਾਕ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ। ਸਦਰ ਥਾਣਾ ਖੇਤਰ ਦੇ ਗੰਧਰੀਆ ਮੋੜ ਨੇੜੇ ਬੁੱਧਵਾਰ ਦੇਰ ਰਾਤ ਹੋਏ ਇਕ ਦਰਦਨਾਕ ਸੜਕ ਹਾਦਸੇ 'ਚ 9 ਬਾਰਾਤੀਆਂ ਦੀ ਮੌਤ ਹੋ ਗਈ ਜਦਕਿ ਇਸ ਘਟਨਾ 'ਚ 5 ਬਾਰਾਤੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਇਟਖੋਰੀ ਥਾਣਾ ਖੇਤਰ ਦੇ ਸੀਰੀਆ ਪਿੰਡ ਤੋਂ ਸਵਾਰੀ ਗੱਡੀ 'ਚ ਸਵਾਰ ਹੋ ਕੇ ਸਾਰੇ ਬਾਰਾਤੀ ਚਤਰਾ ਸਦਰ ਥਾਣਾ ਖੇਤਰ ਦੇ ਮੰਗਰਦਾਹਾ ਪਿੰਡ ਜਾ ਰਹੇ ਸਨ। ਇਸ ਦੌਰਾਨ ਗੰਧਰੀਆ ਮੋੜ ਨੇੜੇ ਬੇਕਾਬੂ ਵਾਹਨ ਚਾਲਕ ਨੇ ਦਰਖੱਤ 'ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਸੜਕ ਹਾਦਸਾ ਹੋ ਗਿਆ।
ਇਸ ਹਾਦਸੇ 'ਚ 4 ਬਾਰਾਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਂਚੀ ਦੇ ਰਿਮਸ 'ਚ ਇਲਾਜ ਦੌਰਾਨ 5 ਹੋਰ ਬਾਰਾਤੀਆਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ 'ਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ। ਸਥਾਨਕ ਲੋਕਾਂ ਦੀ ਸੂਚਨਾ 'ਤੇ ਸਦਰ ਥਾਣਾ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਇਲਾਜ ਲਈ ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਵਾਹਨ ਚਾਲਕ ਅਤੇ ਵਾਹਨ 'ਚ ਸਵਾਰ ਸਾਰੇ ਬਾਰਾਤੀ ਸ਼ਰਾਬ ਦੇ ਨਸ਼ੇ 'ਚ ਟੱਲੀ ਸਨ।
ਕੁਸ਼ੀਨਗਰ ਹਾਦਸਾ : ਮੋਦੀ, ਰਾਸ਼ਟਰਪਤੀ ਸਮੇਤ ਕਈ ਨੇਤਾਵਾਂ ਨੇ ਹਾਦਸੇ 'ਤੇ ਪ੍ਰਗਟਾਇਆ ਦੁੱਖ
NEXT STORY