ਊਨਾ (ਭਾਸ਼ਾ)- ਜ਼ਿਲ੍ਹਾ ਪ੍ਰਸ਼ਾਸਨ ਨੇ ਭਿਆਨ ਗਰਮੀ ਦੇ ਮੱਦੇਨਜ਼ਰ 13 ਮਈ ਤੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਕੀਤੀ ਹੈ। ਇਸ ਸੰਬੰਧ 'ਚ ਇਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਊਨਾ 'ਚ ਜ਼ਿਆਦਾਤਰ ਤਾਪਮਾਨ 39.4 ਡਿਗਰੀ ਸੈਲਸੀਅਸ ਪਹੁੰਚਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲ੍ਹਾ ਅਧਿਕਾਰੀ ਜਤਿਨ ਲਾਲ ਨੇ ਆਦੇਸ਼ ਜਾਰੀ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 13 ਮਈ ਤੋਂ ਸਵੇਰੇ 8 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਖੁੱਲਣਗੇ। ਸਕੂਲ 'ਚ ਛੁੱਟੀ ਅਤੇ ਸਵੇਰੇ ਹੋਣ ਵਾਲੀ ਪ੍ਰਾਰਥਨਾ ਦੇ ਸਮੇਂ 'ਚ ਕਟੌਤੀ ਰਾਹੀਂ ਘਟਨਾਏ ਗਏ ਸਮੇਂ ਦੀ ਭਰਪਾਈ ਕੀਤੀ ਜਾਵੇਗੀ। ਨੋਟੀਫਿਕੇਸ਼ਨ ਅਨੁਸਾਰ ਇਹ ਆਦੇਸ਼ ਸਾਰੇ ਪ੍ਰਾਇਮਰੀ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ 'ਤੇ ਲਾਗੂ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੇਕਰ ਕੇਂਦਰ 'ਚ ਨਵੀਂ ਸਰਕਾਰ ਬਣੀ ਤਾਂ EVM ਨੂੰ ਨਦੀ 'ਚ ਸੁੱਟ ਦਿੱਤਾ ਜਾਵੇਗਾ : ਫਾਰੂਕ ਅਬਦੁੱਲਾ
NEXT STORY