ਉਦੇਪੁਰ— ਰਾਜਸਥਾਨ ਦੇ ਉਦੇਪੁਰ 'ਚ ਆਉਣ ਵਾਲੀ 7 ਤੋਂ 9 ਨਵੰਬਰ ਤੱਕ ਚੱਲਣ ਵਾਲੇ ਐਗਰੀਟੈਕ ਮੀਟ 'ਚ ਪਹਿਲੀ ਵਾਰ ਹਲਕੀ ਠੰਡ ਨੂੰ ਦੇਖਦੇ ਹੋਏ ਊਠਣੀ ਦੇ ਦੁੱਧ ਦੀ ਚਾਹ ਦੇ ਸਟਾਲ ਲਗਾਉਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਦੁੱਧ 'ਚ ਚੰਗੇ ਗੁਣ ਹੋਣ ਕਾਰਨ ਇਸ ਦੀ ਲਗਾਤਾਰ ਮੰਗ ਵਧਦੀ ਜਾ ਰਹੀ ਹੈ ਅਤੇ ਉਹ ਖੁਦ ਅਨੁਮਾਨਤ 125 ਲੀਟਰ ਤੋਂ ਵਧ ਦੁੱਧ ਰੋਜ਼ ਇੱਥੇ ਵੇਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੁੱਧ ਵੇਚਣ ਨਾਲ ਉਨ੍ਹਾਂ ਨੂੰ ਹਰ ਮਹੀਨੇ ਚੰਗੀ ਆਮਦਨੀ ਹੋ ਜਾਂਦੀ ਹੈ। ਉਹ ਰੋਜ਼ 25 ਲੀਟਰ ਦੁੱਧ ਖੁਦ ਦੀਆਂ ਊਠਣੀਆਂ ਦਾ ਅਤੇ ਹੋਰ ਲੋਕਾਂ ਤੋਂ 100 ਲੀਟਰ ਦੁੱਧ ਇਕੱਠਾ ਕਰ ਕੇ 125 ਲੀਟਰ ਦੁੱਧ 30 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵੇਚਦੇ ਹਨ। ਜਿਸ ਨਾਲ ਉਸ ਨੂੰ ਹਰ ਮਹੀਨੇ 50 ਤੋਂ ਵਧ ਦੀ ਆਮਦਨ ਹੋ ਜਾਂਦੀ ਹੈ।
ਉਸ ਨੇ ਦੱਸਿਆ ਕਿ ਇਕ ਊਠਣੀ ਦਿਨ 'ਚ ਤਿੰਨ-ਚਾਰ ਵਾਰ ਦੁੱਧ ਦਿੰਦੀ ਹੈ ਅਤੇ ਹਰ ਦਿਨ 8-10 ਲੀਟਰ ਦੁੱਧ ਉਤਪਾਦਨ ਕੀਤਾ ਜਾ ਸਕਦਾ ਹੈ। ਮਾਹਰਾਂ ਅਨੁਸਾਰ ਊਠਣੀ ਦੇ ਦੁੱਧ 'ਚ ਲੈਕਟੋਂ ਗੁਣ ਹੋਣ ਨਾਲ ਇਹ ਹਲਕਾ ਹੈ। ਇਹ ਦੁੱਧ 8-9 ਘੰਟੇ ਤੱਕ ਖਰਾਬ ਨਹੀਂ ਹੁੰਦਾ ਹੈ। ਇਸ ਨੂੰ ਨਿਯਮਿਤ ਪੀਣ ਨਾਲ ਸਰੀਰ 'ਚ ਰੋਗ ਵਿਰੋਧੀ ਸਮਰੱਥਾ ਦਾ ਵਿਕਾਸ ਹੁੰਦਾ ਹੈ ਅਤੇ ਇਹ ਸ਼ੂਗਰ ਦੀ ਬੀਮਾਰੀ ਤੋਂ ਲੈ ਕੇ ਥਾਇਰਾਈਡ ਅਤੇ ਕੈਂਸਰ 'ਚ ਵੀ ਉਪਯੋਗੀ ਹੈ। ਸੱਪ ਦੇ ਕੱਟਣ 'ਤੇ ਊਠ ਦੇ ਸੀਰਮ ਨਾਲ ਐਂਟੀਵਿਮਨ ਬਣਾਇਆ ਜਾ ਰਿਹਾ ਹੈ। ਇਹ ਹੇਪੇਟਾਈਟਿਸ ਬੀ ਅਤੇ ਆਮ ਚਮੜੀ ਰੋਗਾਂ ਤੋਂ ਵੀ ਛੁਟਕਾਰਾ ਦਿਵਾਉਣ 'ਚ ਸਹਾਇਕ ਹਨ।
ਕੇਨੈਥ ਜਸਟਰ ਹੋਣਗੇ ਭਾਰਤ 'ਚ ਅਮਰੀਕਾ ਦੇ ਨਵੇਂ ਰਾਜਦੂਤ
NEXT STORY