ਨਵੀਂ ਦਿੱਲੀ— ਕਾਂਗਰਸ ਨੇ ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਉਸ ਦੀਆਂ ਅਸਫਲਤਾਵਾਂ ਗਿਣਾਉਂਦੇ ਹੋਏ ਇਕ ਡਾਕੂਮੈਂਟਰੀ ਤਿਆਰ ਕੀਤੀ ਹੈ, ਜਿਸ ਵਿਚ ਭਾਜਪਾ ਦੇ ਲੋਕ ਸਭਾ ਚੋਣਾਂ ਦੇ 'ਅਬਕੀ ਬਾਰ ਮੋਦੀ ਸਰਕਾਰ' ਦੇ ਨਾਅਰੇ ਦੀ ਤਰਜ਼ 'ਤੇ 'ਅਬਕੀ ਬਾਰ ਬਰਬਾਦ ਹੋ ਗਏ ਯਾਰ' ਵਿਅੰਗ ਜ਼ਰੀਏ ਤਿੱਖਾ ਹਮਲਾ ਕੀਤਾ ਹੈ।
ਕਾਂਗਰਸ ਨੇ ਮੋਦੀ ਸਰਕਾਰ ਦੇ ਦੋ ਸਾਲ ਦੇ ਕੰਮਕਾਜ 'ਤੇ ਇੱਥੇ ਪਾਰਟੀ ਹੈੱਡਕੁਆਰਟਰ ਵਿਚ ਪੱਤਰਕਾਰ ਸੰਮੇਲਨ ਦੌਰਾਨ ਡਾਕੂਮੈਂਟਰੀ ਦਿਖਾਈ, ਜਿਸ ਵਿਚ ਵੱਖ-ਵੱਖ ਖੇਤਰਾਂ 'ਚ ਸਰਕਾਰ ਦੇ ਅਸਫਲ ਰਹਿਣ ਦਾ ਦਾਅਵਾ ਕਰਦੇ ਹੋਏ ਕਿਹਾ ਗਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਭਾਜਪਾ ਨੇ ਜੋ ਸੁਪਨੇ ਲੋਕਾਂ ਨੂੰ ਦਿਖਾਏ ਸਨ, ਪਿਛਲੇ ਦੋ ਸਾਲਾਂ ਦੌਰਾਨ ਮੋਦੀ ਸਰਕਾਰ ਨੇ ਲੋਕਾਂ ਦੇ ਉਨ੍ਹਾਂ ਸੁਪਨਿਆਂ ਨੂੰ ਕਿਸ ਤਰ੍ਹਾਂ ਚਕਨਾਚੂਰ ਕੀਤਾ ਹੈ।
ਡਾਕੂਮੈਂਟਰੀ 'ਚ ਮਹਿੰਗਾਈ, ਕਿਸਾਨ ਖੁਦਕੁਸ਼ੀ, ਕਿਸਾਨਾਂ ਦੇ ਹਿੱਤ ਦੇ ਵਾਅਦੇ, ਕਰਮਚਾਰੀ, ਗਰੀਬਾਂ ਅਤੇ ਬੇਰੋਜ਼ਗਾਰਾਂ ਦੀਆਂ ਸਮੱਸਿਆਵਾਂ ਨੂੰ ਦਿਖਾਇਆ ਗਿਆ ਹੈ। ਕੋਈ ਵੀ ਮੋਦੀ ਸਰਕਾਰ ਦੇ ਦੋ ਸਾਲ ਦੇ ਕੰਮਕਾਜ ਤੋਂ ਖੁਸ਼ ਨਹੀਂ ਹੈ। ਇਸ ਵਿਚ ਵਿਦੇਸ਼ ਨੀਤੀ ਤੋਂ ਇਲਾਵਾ ਸਮਾਰਟ ਸਿਟੀ ਨੂੰ ਲੈ ਕੇ ਸਰਕਾਰ ਦੇ ਹਾਲ 'ਚ ਹੀ ਚੁੱਕੇ ਗਏ ਕਦਮਾਂ ਨੂੰ ਵੀ ਸ਼ਾਮਲ ਕਰ ਕੇ ਸਰਕਾਰ ਦੀਆਂ ਨੀਤੀਆਂ 'ਤੇ ਤਨਜ਼ ਕੱਸਿਆ ਗਿਆ ਹੈ। ਹਰੇਕ ਵਿਸ਼ੇ ਦੇ ਅਖੀਰ 'ਚ ਇਕ ਹੀ ਜੁਮਲਾ ਆਉਂਦਾ ਹੈ 'ਅਬਕੀ ਬਾਰ ਬਰਬਾਦ ਹੋ ਗਏ ਯਾਰ'।
ਸੁਬਰਮਣੀਅਮ ਨੇ ਇਕ ਵਾਰ ਫਿਰ ਰਾਜਨ 'ਤੇ ਬੋਲਿਆ ਹਮਲਾ, ਦੱਸਿਆ 'ਅਮਰੀਕੀ ਏਜੰਟ'
NEXT STORY