ਡੋਰਾਲ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਮਿਆਮੀ ਸ਼ਹਿਰ 'ਚ ਸ਼ਨੀਵਾਰ ਤੜਕੇ ਇਕ ਬਾਰ 'ਚ ਹੋਈ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਜਾਂਚਕਰਤਾਵਾਂ ਨੇ ਦੱਸਿਆ ਕਿ ਫਲੋਰੀਡਾ ਦੇ ਡੋਰਾਲ ਵਿੱਚ ਮਾਰਟੀਨੀ ਬਾਰ ਵਿੱਚ ਤੜਕੇ 3:30 ਵਜੇ ਦੇ ਕਰੀਬ ਕੁੱਝ ਲੋਕਾਂ ਵਿਚਾਲੇ ਝਗੜਾ ਹੋ ਗਿਆ। 'ਮਿਆਮੀ-ਡਾਡੇ ਪੁਲਸ ਡਿਟੈਕਟਿਵ' ਅਲਵਾਰੋ ਜ਼ਬਲੇਟਾ ਨੇ ਕਿਹਾ ਕਿ ਜਦੋਂ ਇਕ ਸੁਰੱਖਿਆ ਗਾਰਡ ਨੇ ਦਖ਼ਲ ਦਿੱਤਾ ਤਾਂ ਇਕ ਵਿਅਕਤੀ ਨੇ ਬੰਦੂਕ ਕੱਢੀ ਅਤੇ ਗਾਰਡ ਨੂੰ ਗੋਲੀ ਮਾਰ ਕੇ ਮਾਰ ਦਿੱਤੀ। ਉੱਥੇ ਸੁਰੱਖਿਆ ਵਿਚ ਤਾਇਨਾਤ 2 ਪੁਲਸ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਇੱਕ ਬੰਦੂਕਧਾਰੀ ਮਾਰਿਆ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਨੇ ਰਾਜਨਾਥ ਸਿੰਘ ਦੇ ਬਿਆਨ ਦੀ ਕੀਤੀ ਨਿੰਦਾ, ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨ ਦਾ ਜਤਾਇਆ ਸੰਕਲਪ
ਡੋਰਾਲ ਪੁਲਸ ਮੁਖੀ ਐਡਵਿਨ ਲੋਪੇਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ਵਿੱਚ ਇੱਕ ਅਧਿਕਾਰੀ ਦੇ ਪੱਟ ਵਿੱਚ ਗੋਲੀ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ 'ਚ 6 ਰਾਹਗੀਰ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 4 ਵਿਅਕਤੀ ਅਤੇ 2 ਔਰਤਾਂ ਸ਼ਾਮਲ ਹਨ। ਡਬਲਯੂ.ਟੀ.ਵੀ.ਜੇ.-ਟੀ.ਵੀ. ਦੀ ਖ਼ਬਰ ਮੁਤਾਬਕ ਜ਼ਖ਼ਮੀ ਪੁਲਸ ਅਧਿਕਾਰੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਕਹਿਣ 'ਤੇ ਨਾਰਾਜ਼ ਹੋ ਜਾਂਦੇ ਹਨ ਚੀਨੀ ਨਾਗਰਿਕ: ਮਰੀਅਮ
ਜ਼ਬਲੇਟਾ ਨੇ ਦੱਸਿਆ ਕਿ 6 ਰਾਹਗੀਰ ਅਜੇ ਵੀ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਲੋਪੇਜ਼ ਨੇ ਬਾਅਦ ਵਿੱਚ ਮਿਆਮੀ ਹੇਰਾਲਡ ਨੂੰ ਦੱਸਿਆ ਕਿ 2 ਅਧਿਕਾਰੀ ਅਤੇ ਸ਼ੁਰੂਆਤੀ ਹਮਲਾਵਰ ਦੇ ਕੋਲ ਹੀ ਬੰਦੂਕਾਂ ਸਨ। ਉਨ੍ਹਾਂ ਨੇ ਕਿਹਾ ਕਿ ਫਲੋਰੀਡਾ ਡਿਪਾਰਟਮੈਂਟ ਆਫ ਲਾਅ ਇਨਫੋਰਸਮੈਂਟ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ, ਜਦੋਂ ਕਿ ਮਿਆਮੀ-ਡਾਡੇ ਪੁਲਸ 2 ਲੋਕਾਂ ਦੀ ਮੌਤ ਦੀ ਜਾਂਚ ਕਰ ਰਹੀ ਹੈ। ਮਾਰੇ ਗਏ ਬੰਦੂਕਧਾਰੀ ਅਤੇ ਸੁਰੱਖਿਆ ਕਰਮਚਾਰੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਭਿਆਨਕ ਸੜਕ ਹਾਦਸੇ 'ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪਾਕਿ ਨੇ ਕਿਹਾ- ਪਾਕਿ ’ਚ ਅੱਤਵਾਦੀਆਂ ਦੀ ਮੌਤ ਦੇ ਪਿੱਛੇ ਭਾਰਤ ਦਾ ਹੱਥ, ਇਹ ਰਾਜਨਾਥ ਦੇ ਬਿਆਨ ਤੋਂ ਸਾਫ
NEXT STORY