ਨਵੀਂ ਦਿੱਲੀ— ਬਸਪਾ ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਉੱਤਰ ਪ੍ਰਦੇਸ਼ ਦੀ ਅਖਿਲੇਸ਼ ਸਰਕਾਰ 'ਤੇ ਗੰਭੀਰ ਦੋਸ਼ ਲਾਇਆ।
ਮਾਇਆਵਤੀ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਨੇਤਾ ਦਯਾਸ਼ੰਕਰ ਸਿੰਘ ਦੇ ਬਿਆਨ ਦੀ ਨਿੰਦਾ ਹੋਈ ਸੀ ਪਰ ਲੱਗਦਾ ਹੈ ਕਿ ਭਾਜਪਾ ਉਸ ਨੂੰ ਬਚਾ ਰਹੀ ਹੈ। ਮਾਇਆਵਤੀ ਅਨੁਸਾਰ ਭਾਜਪਾ ਅਤੇ ਸਮਾਜਵਾਦੀ ਪਾਰਟੀ ਦੀ ਯੂ.ਪੀ. 'ਚ ਮਿਲੀਭਗਤ ਹੈ। ਇਸ ਮੁੱਦੇ 'ਤੇ ਦੋਵੇਂ ਪਾਰਟੀਆਂ ਡਰਾਮਾ ਕਰ ਰਹੀਆਂ ਹਨ। ਮਾਇਆਵਤੀ ਨੇ ਕਿਹਾ,''ਮੈਂ ਸਮਝਦੀ ਹਾਂ ਕਿ ਦਯਾਸ਼ੰਕਰ ਦੀ ਗ੍ਰਿਫਤਾਰੀ ਨਹੀਂ ਹੋਵੇਗੀ। ਮੈਂ ਭਾਜਪਾ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਇਕ ਔਰਤ ਦੇ ਸਨਮਾਨ ਲਈ ਕਿਉਂ ਕਦਮ ਨਹੀਂ ਚੁੱਕ ਰਹੀ ਹੈ।
'ਆਪ' ਨੇਤਾ ਨਰੇਸ਼ ਯਾਦਵ ਦੀ ਵਧੀ ਪਰੇਸ਼ਾਨੀ, ਇਕ ਅਗਸਤ ਤੱਕ ਲਈ ਨਿਆਇਕ ਹਿਰਾਸਤ 'ਚ ਭੇਜਿਆ ਗਿਆ (ਵੀਡੀਓ)
NEXT STORY