ਹਰਿਆਣਾ— ਇੱਥੋਂ ਦੇ ਡੀ.ਜੀ.ਪੀ. ਕੇ.ਪੀ. ਸਿੰਘ ਇਕ ਬਿਆਨ ਤੋਂ ਬਾਅਦ ਵਿਵਾਦਾਂ 'ਚਘਿਰ ਗਏ ਹਨ। ਇਕ ਸੈਮੀਨਾਰ ਦੌਰਾਨ ਡੀ.ਜੀ.ਪੀ. ਨੇ ਕਿਹਾ ਕਿ ਜੇਕਰ ਅਪਰਾਧੀ ਬਲਾਤਕਾਰ ਵਰਗੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਜਾਂ ਫਿਰ ਕਿਸੇ ਸੰਪਤੀ ਨੂੰ ਸਾੜਦਾ ਹੈ ਤਾਂ ਆਮ ਆਦਮੀ ਨੂੰ ਵੀ ਅਜਿਹੇ ਅਪਰਾਧੀ ਨੂੰ ਜਾਨੋਂ ਮਾਰਨ ਦਾ ਅਧਿਕਾਰ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਤੁਹਾਡੇ ਸਾਹਮਣੇ ਕਿਸੇ ਮਾਂ-ਭੈਣ ਦੀ ਬੇਇੱਜ਼ਤੀ ਕਰਦਾ ਹੈ ਤਾਂ ਕਾਨੂੰਨ ਤੁਹਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਤੁਸੀਂ ਉਸ ਦਾ ਜਾਨ ਲੈ ਲਵੋ। ਡੀ.ਪੀ.ਜੀ. ਦੇ ਬਿਆਨ 'ਤੇ ਕਈ ਦਲਾਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਨਾਲ ਹੀ ਸੀਨੀਅਰ ਪੁਲਸ ਅਧਿਕਾਰੀ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ।
ਨਹੀਂ ਦੇਖੀਆਂ ਹੋਣਗੀਆਂ ਤੁਸੀਂ ਮੋਦੀ ਦੀਆਂ ਅਜਿਹੀਆਂ ਹਟਕੇ ਅੰਦਾਜ਼ ਵਾਲੀਆਂ ਤਸਵੀਰਾਂ
NEXT STORY