ਯਮੁਨਾਨਗਰ— ਇਕ ਵਿਆਹ ਸਮਾਰੋਹ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 8 ਸਾਲਾ ਬੱਚੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਨੂੰ ਲੋਕਾਂ ਨੇ ਫੜ ਕੇ ਕੁੱਟਮਾਰ ਕੀਤੀ ਅਤੇ ਬਾਅਦ 'ਚ ਪੁਲਸ ਨੇ ਹਵਾਲੇ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਪਟਿਆਲਾ ਤੋਂ ਇੱਥੇ ਬਾਰਾਤ ਆਈ ਹੋਈ ਸੀ। ਜਦੋਂ ਲਾੜਾ ਅਤੇ ਲਾੜੀ ਪੱਖੇ ਦੇ ਸਾਰੇ ਲੋਕ ਵਿਆਹ 'ਚ ਲੱਗੇ ਹੋਏ ਸਨ ਤਾਂ ਮਜ਼ਦੂਰੀ ਦਾ ਕੰਮ ਕਰਨ ਵਾਲਾ ਨੌਜਵਾਨ ਇਕ 8 ਸਾਲਾ ਬੱਚੀ ਨੂੰ ਗੁਬਾਰਾ ਦੇਣ ਦੇ ਬਹਾਨੇ ਵਰਗਲਾ ਕੇ ਵਿਆਹ ਸਮਾਰੋਹ ਵਾਲੀ ਜਗ੍ਹਾ ਦੇ ਉੱਪਰ ਬਣੇ ਕਮਰੇ 'ਚ ਲੈ ਗਿਆ। ਕਮਰੇ 'ਚ ਲਿਜਾ ਕੇ ਨੌਜਵਾਨ ਬੱਚੀ ਨਾਲ ਗਲਤ ਹਰਕਤਾਂ ਕਰਨ ਲੱਗਾ। ਇਸੇ ਦੌਰਾਨ ਵਿਆਹ ਸਮਾਰੋਹ 'ਚ ਆਇਆ ਇਕ ਵਿਅਕਤੀ ਮੌਕੇ 'ਤੇ ਪੁੱਜ ਗਿਆ। ਮੌਕੇ 'ਤੇ ਪੁੱਜੇ ਵਿਅਕਤੀ ਨੇ ਗਲਤ ਹਰਕਤਾਂ ਕਰ ਰਹੇ ਨੌਜਵਾਨ ਨੂੰ ਫੜ ਲਿਆ ਅਤੇ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ। ਬਾਅਦ 'ਚ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਕੁਝ ਲੋਕ ਇਸ ਮਾਮਲੇ ਨੂੰ ਪੰਚਾਇਤੀ ਤੌਰ 'ਤੇ ਨਿਪਟਾਉਣ ਲਈ ਪੁਲਸ ਥਾਣੇ 'ਚ ਡਟੇ ਹੋਏ ਸਨ। ਫੜਿਆ ਗਿਆ ਨੌਜਵਾਨ ਜਠਲਾਨਾ ਪੁਲਸ ਥਾਣੇ ਖੇਤਰ ਦੇ ਇਕ ਪਿੰਡ ਨੂੰ ਦੱਸਿਆ ਜਾਂਦਾ ਹੈ। ਥਾਣਾ ਇੰਚਾਰਜ ਗਿਆਨ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸ਼ਿਕਾਇਤ ਆਏਗੀ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੇ ਵੀ ਕਾਰਵਾਈ ਲਈ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।
ਰਾਕਾਂਪਾ ਨੇ ਅਖਿਲੇਸ਼ ਦੇ ਨਾਲ ਗਠਜੋੜ ਕਰਨ ਦਾ ਕੀਤਾ ਫੈਸਲਾ
NEXT STORY