ਅਹਿਮਦਾਬਾਦ— ਇੱਥੇ ਇਕ ਕਰਮਚਾਰੀ ਨੇ ਤਨਖਾਹ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਲਈ। ਉਸ ਨੂੰ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ। ਇਸ ਲਈ 21 ਮਾਰਚ ਨੂੰ ਉਸ ਨੇ ਐਲੀਸਬਰਿੱਜ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਆਪਣੇ ਸਾਥੀ ਦੀ ਮੌਤ ਨੂੰ ਲੈ ਕੇ ਕਰਮਚਾਰੀਆਂ ਨੇ ਕੰਪਨੀ ਦੇ ਸਾਹਮਣੇ ਹੀ ਸੋਗ ਸਭਾ ਰੱਖੀ, ਬੈਨਰਾਂ ਨਾਲ ਰੈਲੀ ਵੀ ਕੱਢੀ।
ਰਖਿਆਲ ਵਾਸੀ ਮੂਲਜੀ ਭਾਈ ਪਰਮਾਰ ਨੂੰ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ। ਉਸ ਨਾਲ ਕੰਮ ਕਰਨ ਵਾਲੇ ਰਾਮਜੀਭਾਈ ਯਾਦਵ ਦਾ ਕਹਿਣਾ ਸੀ ਕਿ ਮੇਰਾ ਸਾਥੀ ਸੰਕਟ ਨਾਲ ਜੂਝ ਰਿਹਾ ਸੀ। ਉਸ ਨੇ ਤਨਖਾਹ ਲਈ ਪ੍ਰਬੰਧਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਸੀ। ਪ੍ਰਬੰਧਨ ਵੱਲੋਂ ਇਸ ਦਿਸ਼ਾ 'ਚ ਲਾਪਰਵਾਹੀ ਕੀਤੀ ਗਈ। ਜੇਕਰ ਇਹੀ ਹਾਲ ਰਿਹਾ ਤਾਂ ਹੋਰ ਕਰਮਚਾਰੀ ਵੀ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੇ ਹਨ। ਇਸੇ ਕੰਪਨੀ 'ਚ ਪਿਛਲੇ 35 ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀ ਦਸ਼ਰਥ ਗੋਸਵਾਮੀ ਨੇ ਦੱਸਿਆ ਕਿ ਮੈਨੂੰ ਰਿਟਾਇਰ ਕਰਨ ਤੋਂ ਬਾਅਦ ਫਿਰ ਤੋਂ ਫਿਕਸ ਤਨਖਾਹ 'ਤੇ ਰੱਖਿਆ ਹੈ ਪਰ ਪਿਛਲੇ 7 ਮਹੀਨੇ ਤੋਂ ਮੈਨੂੰ ਤਨਖਾਹ ਨਹੀਂ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਸਥਾਈ ਕਰਮਚਾਰੀਆਂ ਨੂੰ ਵੀ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਕਰਮਚਾਰੀਆਂ ਦੀ ਆਰਥਿਕ ਹਾਲਤ ਬਹੁਤ ਹੀ ਵਧ ਖਰਾਬ ਹੈ।
5 ਦਿਨ ਬਾਅਦ ਮਿਲੀ ਅਗਵਾਹ ਕੀਤੇ ਬੱਚੇ ਦੀ ਲਾਸ਼, ਮਾਮਲਾ ਦਰਜ
NEXT STORY