ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਨਖਾਹ 4 ਲੱਖ ਡਾਲਰ ਸਾਲਾਨਾ ਤੋਂ ਟੱਪ ਗਈ ਹੈ ਜਦਕਿ ਵਿਰੋਧੀ ਧਿਰ ਦੇ ਆਗੂ ਪਿਅਰੇ ਪੋਲੀਵਰੇ ਤਿੰਨ ਲੱਖ ਡਾਲਰ ’ਤੇ ਪੁੱਜ ਗਏ ਹਨ। ਪਹਿਲੀ ਅਪ੍ਰੈਲ ਤੋਂ ਐਮ.ਪੀਜ਼ ਦੀਆਂ ਤਨਖਾਹਾਂ ਵਿਚ ਵਾਧਾ ਹੋ ਰਿਹਾ ਹੈ ਜਿਸ ਮਗਰੋਂ ਇਕ ਐਮ.ਪੀ. ਦੀ ਬੇਸ ਪੇਅ 194,600 ਡਾਲਰ ਤੋਂ ਵਧ ਕੇ 203,100 ਡਾਲਰ ਹੋ ਜਾਵੇਗੀ। ਹਾਊਸ ਆਫ ਕਾਮਨਜ਼ ਦੇ ਸਪੀਕਰ ਦਫਤਰ ਨੇ ਦੱਸਿਆ ਕਿ ਪਹਿਲੀ ਵਾਰ ਅਪ੍ਰੈਲ ਤੋਂ ਵਾਧਾ ਲਾਗੂ ਹੋ ਰਿਹਾ ਹੈ ਅਤੇ ਬੁਨਿਆਦੀ ਤੌਰ ’ਤੇ 8,500 ਡਾਲਰ ਜਾਂ 4.3 ਫ਼ੀਸਦੀ ਵਾਧਾ ਕੀਤਾ ਗਿਆ ਹੈ।
ਟਰੂਡੋ ਦੀ ਤਨਖਾਹ 4 ਲੱਖ ਤੋਂ ਪਾਰ
ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਤਨਖਾਹਾਂ ਹਰ ਸਾਲ ਵਧਾਈਆਂ ਜਾਂਦੀਆਂ ਹਨ ਅਤੇ ਵਾਧਾ ਦਰ ਨੂੰ ਪ੍ਰਾਈਵੇਟ ਸੈਕਟਰ ਵਿਚ ਮਿਲ ਰਹੀਆਂ ਤਨਖਾਹਾਂ ਦੇ ਮੁਕਾਬਲੇ ਹੀ ਰੱਖਿਆ ਜਾਂਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਨਖਾਹ ਵਿਚ ਜਿਥੇ ਬਤੌਰ ਐਮ.ਪੀ.ਵਾਧਾ ਹੋਇਆ ਹੈ, ਉਥੇ ਹੀ ਬਤੌਰ ਪ੍ਰਧਾਨ ਮੰਤਰੀ ਵੀ ਉਨ੍ਹਾਂ ਦੀ ਤਨਖਾਹ ਵਧੀ ਹੈ। ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਨੂੰ 194,600 ਡਾਲਰ ਦੀ ਬਜਾਏ 203,100 ਡਾਲਰ ਮਿਲਣਗੇ। ਹੁਣ ਜਸਟਿਨ ਟਰੂਡੋ ਦੀ ਕੁੱਲ ਤਨਖਾਹ 406,200 ਡਾਲਰ ਹੋ ਗਈ ਹੈ ਅਤੇ ਇਹ ਰਕਮ 2023 ਦੇ ਮੁਕਾਬਲੇ 17 ਹਜ਼ਾਰ ਡਾਲਰ ਬਣ ਬਣਦੀ ਹੈ ਜਦੋਂ ਉਨ੍ਹਾਂ ਨੂੰ 389,200 ਡਾਲਰ ਮਿਲ ਰਹੇ ਸਨ। ਦੂਜੇ ਪਾਸੇ ਹਾਊਸ ਆਫ ਕਾਮਨਜ਼ ਦੇ ਸਪੀਕਰ ਨੂੰ 92,800 ਡਾਲਰ ਦੀ ਬਜਾਏ 96,800 ਡਾਲਰ ਮਿਲਣਗੇ।
ਪੜ੍ਹੋ ਇਹ ਅਹਿਮ ਖ਼ਬਰ-ਮੰਦਭਾਗੀ ਖ਼ਬਰ : 5 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
ਕੈਨੇਡੀਅਨ ਐਮ.ਪੀਜ਼ ਦੀਆਂ ਤਨਖਾਹਾਂ 'ਚ ਹੋਇਆ ਵਾਧਾ
ਬਿਲਕੁਲ ਐਨਾ ਹੀ ਵਾਧਾ ਸਦਨ ਵਿਚ ਸਰਕਾਰ ਦੇ ਆਗੂ ਅਤੇ ਹੋਰ ਮੰਤਰੀਆਂ ਦੀ ਤਨਖਾਹ ਵਿਚ ਕੀਤਾ ਗਿਆ ਹੈ। ਬਤੌਰ ਐਮ.ਪੀ. ਇਨ੍ਹਾਂ ਸਾਰਿਆਂ ਦੀ ਤਨਖਾਹ ਵਿਚ ਵਾਧਾ ਵੱਖਰੇ ਤੌਰ ’ਤੇ ਹੋਇਆ ਹੈ। ਵੱਖ ਵੱਖ ਪਾਰਟੀਆਂ ਦੇ ਆਗੂਆਂ ਦੀ ਤਨਖਾਹ 65,800 ਡਾਲਰ ਤੋਂ ਵਧ ਕੇ 68,600 ਡਾਲਰ ਹੋ ਗਈ ਜਦਕਿ ਪਾਰਟੀਆਂ ਦੇ ਹਾਊਸ ਲੀਡਰਜ਼ ਦੀ ਤਨਖਾਹ 18,800 ਡਾਲਰ ਤੋਂ ਵਧ ਕੇ 19,600 ਡਾਲਰ ਹੋ ਗਈ। ਤਨਖਾਹਾਂ ਵਿਚ ਵਾਧਾ ਉਸੇ ਦਿਨ ਤੋਂ ਹੋ ਰਿਹਾ ਹੈ ਜਦੋਂ ਮੁਲਕ ਵਿਚ ਕਾਰਬਨ ਟੈਕਸ ਵਿਚ ਵਾਧਾ ਲਾਗੂ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦੇ ਆਗੂ ਪਿਅਰੇ ਪੋਲੀਵਰੇ ਕਾਰਬਨ ਟੈਕਸ ਵਿਚ ਵਾਧੇ ਨੂੰ ਲੋਕਾਂ ’ਤੇ ਬੋਝ ਦੱਸ ਰਹੇ ਹਨ ਜਦਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦਲੀਲ ਹੈ ਕਿ ਵਧੀ ਹੋਈ ਰਕਮ ਮੁੜ ਲੋਕਾਂ ਕੋਲ ਵਾਪਸ ਆ ਜਾਣੀ ਹੈ ਅਤੇ ਮੁੱਦੇ ਨੂੰ ਗੈਰਜ਼ਰੂਰੀ ਤੌਰ ’ਤੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੰਦਭਾਗੀ ਖ਼ਬਰ : 5 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
NEXT STORY