ਚੇਨੰਈ—ਆਮਦਨ ਕਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲੀਤਾ ਦੇ ਘਰ ਪੋਈਸ ਗਾਰਡਨ ਦੇ ਦਫਤਰ ਬਲਾਕ 'ਤੇ ਛਾਪੇਮਾਰੀ ਕੀਤੀ। ਜਾਣਕਾਰੀ ਮਿਲਣ ਤੋਂ ਬਾਅਦ ਘਰ ਪੋਈਸ ਗਾਰਡਨ ਦੇ ਦਫਤਰ ਬਲਾਕ ਅਤੇ ਅੰਨਾ ਦੇ ਆਗੂ ਵੀ ਕੇ ਸ਼ਸ਼ੀਕਲਾ ਵੱਲੋਂ ਵਰਤੇ ਗਏ ਕਮਰੇ 'ਚ ਵੀ ਛਾਪੇਮਾਰੀ ਕੀਤੀ।
ਆਮਦਨ ਕਰ ਵਿਭਾਗ ਦੇ ਇਕ ਚੋਟੀ ਅਧਿਕਾਰੀ ਨੇ ਮੀਡੀਆ ਨੂੰ ਕਿਹਾ ਕਿ ਅਸੀਂ ਪੂਰੇ ਪੋਈਸ ਗਾਰਡਨ ਪਰਿਸਰ 'ਚ ਛਾਪੇਮਾਰੀ ਨਹੀਂ ਕੀਤੀ। ਸਾਡੀ ਟੀਮ ਰਾਤ 9 ਵਜੇ ਗਈ ਅਤੇ ਕੇਵਲ ਪੁਨਗੁੰਦਰਨ ਦੇ ਕਮਰੇ, ਰਿਕਾਰਡ ਰੂਮ ਅਤੇ ਸ਼ਸ਼ੀਕਲਾ ਵਲੋਂ ਵਰਤੇ ਗਏ ਕਮਰੇ 'ਚ ਤਲਾਸ਼ੀ ਲਈ। ਪੁਨਗੁੰਦਰਨ ਸਾਬਕਾ ਮੁੱਖ ਮੰਤਰੀ ਦੇ ਸਹਿਯੋਗੀ ਤੇ ਕਾਰਜਕਾਰੀ ਸਨ। ਉਨ੍ਹਾਂ ਨੇ ਕਿਹਾ ਕਿ ਲੈਪਟਾਪ ਸਮੇਤ ਇਥੋ ਬਾਕੀ ਸਮਾਨ ਬਰਾਮਦ ਕੀਤਾ ਗਿਆ ਹੈ।
NGT ਨੇ ਦਿੱਲੀ-NCR 'ਚ ਨਿਰਮਾਣ 'ਤੇ ਲੱਗੀ ਪਾਬੰਦੀ ਹਟਾਈ, ਟਰੱਕਾਂ ਦੇ ਪ੍ਰਵੇਸ਼ ਨੂੰ ਮਿਲੀ ਮਨਜ਼ੂਰੀ
NEXT STORY