ਜਲੰਧਰ (ਪੁਨੀਤ)–ਨਿਗਮ ਕਮਿਸ਼ਨਰ ਗੌਤਮ ਜੈਨ ਅਧਿਕਾਰੀਆਂ ਦੀ ਫ਼ੌਜ ਨਾਲ ਫੀਲਡ ਵਿਚ ਉਤਰੇ ਅਤੇ ਸਫ਼ਾਈ ਵਿਵਸਥਾ ਨੂੰ ਸੁਚਾਰੂ ਕਰਨ ਦੀਆਂ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਲਾਪਰਵਾਹੀ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰੇਕ ਕਾਰਜ ਦੀ ਸਮੀਖਿਆ ਕਰਦੇ ਹੋਏ ਵੱਖ-ਵੱਖ ਕਾਰਜਾਂ ਸਬੰਧੀ ਲਿਖਤੀ ਰਿਪੋਰਟ ਮੰਗੀ ਗਈ ਹੈ। ਸ਼ਹਿਰਾਂ ਦੇ ਹਾਲਾਤ ਸੁਧਾਰਨ ਨੂੰ ਲੈ ਕੇ ਲੋਕਲ ਬਾਡੀਜ਼ ਸੈਕਟਰੀ ਵੱਲੋਂ ਬੀਤੇ ਦਿਨੀਂ ਵੀਡੀਓ ਕਾਨਫ਼ਰੰਸ ਕਰਕੇ ਨਿਗਮ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ। ਇਸ ਦਾ ਅਸਰ ਸਾਫ਼ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ਵਿਚ ਨਿਗਮ ਕਮਿਸ਼ਨਰ ਲਗਾਤਾਰ ਫੀਲਡ ਵਿਚ ਡਟੇ ਹੋਏ ਹਨ ਅਤੇ ਹਰੇਕ ਕੰਮ ਦੀ ਜ਼ਮੀਨੀ ਹਕੀਕਤ ਵੇਖ ਰਹੇ ਹਨ।
ਨਿਗਮ ਕਮਿਸ਼ਨਰ ਅਤੇ ਸੀਨੀਅਰ ਅਧਿਕਾਰੀ ਫੀਲਡ ਵਿਚ ਡਟੇ ਨਜ਼ਰ ਆਏ ਤਾਂ ਕਿ ਮਹਾਨਗਰ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਇਸੇ ਲੜੀ ਵਿਚ ਨਿਗਮ ਕਮਿਸ਼ਨਰ ਵੱਲੋਂ ਸਭ ਤੋਂ ਪਹਿਲਾਂ ਦਕੋਹਾ ਵਿਚ ਐੱਮ. ਆਰ. ਐੱਫ਼. ਕੂੜਾ ਡੰਪ ਦੀ ਚੈਕਿੰਗ ਕੀਤੀ ਗਈ ਅਤੇ ਸਬੰਧਤ ਅਧਿਕਾਰੀਆਂ ਨੂੰ ਰੁਟੀਨ ਵਿਚ ਇਥੇ ਚੈਕਿੰਗ ਕਰਨ ਨੂੰ ਕਿਹਾ ਗਿਆ ਹੈ। ਉਥੇ ਹੀ, ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਸਾਰੇ ਜ਼ੋਨਲ ਕਮਿਸ਼ਨਰਾਂ ਨੇ ਆਪਣੇ-ਆਪਣੇ ਵਿਧਾਨ ਸਭਾ ਹਲਕੇ ਵਿਚ ਚੈਕਿੰਗ ਕਰਦੇ ਹੋਏ ਕੰਮਕਾਜ ਦਰੁੱਸਤ ਕਰਨ ’ਤੇ ਜ਼ੋਰ ਦਿੱਤਾ।
ਜ਼ੋਨਲ ਕਮਿਸ਼ਨਰਾਂ ਵੱਲੋਂ ਸੜਕਾਂ, ਕੂੜੇ ਦੇ ਡੰਪਾਂ, ਸਟਰੀਟ ਲਾਈਟਾਂ ਸਮੇਤ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਉਥੇ ਹੀ, ਸਫ਼ਾਈ, ਬਾਗਬਾਨੀ, ਸੜਕਾਂ ਦੇ ਟੋਇਆਂ, ਸੀਵਰੇਜ ਸਿਸਟਮ, ਕੂੜੇ ਦੀ ਲਿਫਟਿੰਗ ਸਬੰਧੀ ਨੋਡਲ ਅਫ਼ਸਰਾਂ ਤੋਂ ਰਿਪੋਰਟ ਮੰਗੀ ਗਈ ਹੈ। ਨੋਡਲ ਅਫ਼ਸਰਾਂ ਤੋਂ ਰਿਪੋਰਟ ਮਿਲਣ ਤੋਂ ਬਾਅਦ ਜ਼ੋਨਲ ਕਮਿਸ਼ਨਰਾਂ ਵੱਲੋਂ ਨਿਗਮ ਕਮਿਸ਼ਨਰ ਨੂੰ ਰਿਪੋਰਟ ਭੇਜੀ ਜਾਵੇਗੀ। ਉਥੇ ਹੀ, ਰਾਤ ਦੇ ਸਮੇਂ ਸਟਰੀਟ ਲਾਈਟਾਂ ਦੀ ਜਾਂਚ ਹੋਵੇਗੀ। ਨੋਡਲ ਅਫ਼ਸਰਾਂ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਖਾਮੀਆਂ ਸਬੰਧੀ ਦੱਸਿਆ ਜਾਵੇਗਾ ਤਾਂਕਿ ਸਮੱਸਿਆ ਦਾ ਸਮਾਂ ਰਹਿੰਦੇ ਨਿਪਟਾਰਾ ਹੋ ਸਕੇ।
ਇਹ ਵੀ ਪੜ੍ਹੋ- ਜਲੰਧਰ ਦੇ ਸਿਵਲ ਹਸਪਤਾਲ ਦਾ ਸਟਿੰਗ ਆਪਰੇਸ਼ਨ ਉਡਾ ਦੇਵੇਗਾ ਤੁਹਾਡੇ ਵੀ ਹੋਸ਼, ਵੇਖੋ ਵੀਡੀਓ
ਜ਼ੋਨਲ ਕਮਿਸ਼ਨਰਾਂ ਵੱਲੋਂ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤਕ ਵੱਖ-ਵੱਖ ਥਾਵਾਂ ਦਾ ਦੌਰਾ ਕਰਦੇ ਹੋਏ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸਾਫ-ਸਫਾਈ ਦੀ ਜ਼ਮੀਨੀ ਹਕੀਕਤ ਦੇਖੀ ਗਈ। ਸੜਕਾਂ, ਕੂੜੇ ਦੇ ਡੰਪਾਂ, ਸਟਰੀਟ ਲਾਈਟਾਂ ਸਮੇਤ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਜਨਤਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਨਾਰਥ ਦੇ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ ਵੱਲੋਂ ਵਿਕਾਸਪੁਰੀ, ਪ੍ਰਤਾਪ ਬਾਗ, ਟਰਾਂਸਪੋਰਟ ਨਗਰ ਅਤੇ ਬਰਲਟਨ ਪਾਰਕ ਵਾਲੇ ਕੂੜੇ ਦੇ ਡੰਪਾਂ ਦੀ ਜਾਂਚ ਕੀਤੀ ਗਈ। ਸਫਾਈ ਸੇਵਕਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਵਿਕਰਾਂਤ ਵਰਮਾ ਨੇ ਕਿਹਾ ਕਿ 1-2 ਦਿਨਾਂ ਵਿਚ ਆਪਣੇ ਜ਼ੋਨ ਦੇ ਸਾਰੇ ਵਾਰਡਾਂ ਨੂੰ ਦੇਖਿਆ ਜਾਵੇਗਾ। ਸੈਂਟਰਲ ਹਲਕੇ ਤੋਂ ਜ਼ੋਨਲ ਕਮਿਸ਼ਨਰ ਅਜੈ ਸ਼ਰਮਾ, ਜ਼ੋਨਲ ਕਮਿਸ਼ਨਰ ਵੈਸਟ ਨਵਸੰਦੀਪ ਕੌਰ ਸਮੇਤ ਸਾਰੇ ਅਹਿਮ ਅਧਿਕਾਰੀ ਅੱਜ ਫੀਲਡ ਵਿਚ ਡਟੇ ਰਹੇ। ਜੁਆਇੰਟ ਕਮਿਸ਼ਨਰ, ਸੁਪਰਿੰਟੈਂਡੈਂਟ ਅਤੇ ਐਕਸੀਅਨ ਸਬੰਧਤ ਕੰਮਾਂ ਦੀ ਰਿਪੋਰਟ ਤਿਆਰ ਕਰ ਰਹੇ ਹਨ। ਨਿਗਮ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਸੜਕਾਂ, ਸਟਰੀਟ ਲਾਈਟਾਂ, ਸਾਫ਼-ਸਫ਼ਾਈ ਅਤੇ ਹੋਰਨਾਂ ਸਹੂਲਤਾਂ ’ਤੇ ਫੋਕਸ ਕੀਤਾ ਜਾਵੇ ਤਾਂ ਕਿ ਪਬਲਿਕ ਨੂੰ ਦਿੱਕਤ ਨਾ ਹੋਵੇ।
ਵੱਖ-ਵੱਖ ਵਾਰਡਾਂ ’ਚ ਮੌਕੇ ’ਤੇ ਚੈੱਕ ਹੋਈ ਅਟੈਂਡੈਂਸ
ਨਿਗਮ ਕਮਿਸ਼ਨਰ ਗੌਤਮ ਜੈਨ ਨੇ ਜਿਥੇ ਕੂੜੇ ਦੇ ਡੰਪਾਂ ਦੀ ਜਾਂਚ ਕੀਤੀ, ਉਥੇ ਹੀ ਜ਼ੋਨਲ ਕਮਿਸ਼ਨਰਾਂ ਵੱਲੋਂ ਵੱਖ-ਵੱਖ ਵਾਰਡਾਂ ਦਾ ਮੁਆਇਨਾ ਕੀਤਾ ਗਿਆ। ਇਸੇ ਤਰ੍ਹਾਂ ਨਾਲ ਵਾਰਡ ਦੇ ਨੋਡਲ ਅਫਸਰਾਂ ਵੱਲੋਂ ਵੱਖ-ਵੱਖ ਕੰਮਾਂ ਦੀ ਜਾਂਚ ਕੀਤੀ ਗਈ। ਇਸੇ ਲਡ਼ੀ ਵਿਚ ਕਰਮਚਾਰੀਆਂ ਦੀ ਅਟੈਂਡੈਂਸ ਚੈੱਕ ਕੀਤੀ ਗਈ। ਨਿਗਮ ਕਮਿਸ਼ਨਰ ਵੱਲੋਂ ਜ਼ੋਨਲ ਕਮਿਸ਼ਨਰਾਂ ਨੂੰ ਰੁਟੀਨ ਜਾਂਚ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਫ਼ਾਈ ਵਿਵਸਥਾ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ। ਇਲਾਕਾ ਨਿਵਾਸੀਆਂ ਦਾ ਸੰਤੁਸ਼ਟ ਹੋਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ:ਕੁਝ ਦਿਨ ਪਹਿਲਾਂ ਛੁੱਟੀ ਕੱਟ ਕੇ ਡਿਊਟੀ 'ਤੇ ਗਏ BSF ਦੇ ਜਵਾਨ ਨੇ ਦੋ ਗੋਲ਼ੀਆਂ ਮਾਰ ਕੇ ਕੀਤੀ ਖ਼ੁਦਕੁਸ਼ੀ
ਸਟਰੀਟ ਲਾਈਟਾਂ ਦੀ ਖਰਾਬੀ ਸਬੰਧੀ 2 ਦਿਨਾਂ ’ਚ ਦੇਣੀ ਹੋਵੇਗੀ ਰਿਪੋਰਟ
ਸਟਰੀਟ ਲਾਈਟਾਂ ਦੀ ਮੁਰੰਮਤ ਦਾ ਕੰਮ ਰੁਕਿਆ ਹੋਇਆ ਹੈ, ਜੋ ਕਿ ਪਬਲਿਕ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਰਾਤ ਦੇ ਸਮੇਂ ਲੋਕ ਬਾਹਰ ਜਾਣ ਤੋਂ ਡਰਨ ਲੱਗੇ ਹਨ ਕਿਉਂਕਿ ਅਪਰਾਧਿਕ ਅਨਸਰਾਂ ਦੀਆ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਵਿਚ ਸਟਰੀਟ ਲਾਈਟਾਂ ਦਾ ਠੀਕ ਹੋਣਾ ਜ਼ਰੂਰੀ ਹੈ। ਇਸੇ ਕਾਰਨ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਸਟਰੀਟ ਲਾਈਟਾਂ ਜਨਤਾ ਦੀ ਜ਼ਰੂਰਤ ਨਾਲ ਜੁੜਿਆ ਅਹਿਮ ਮੁੱਦਾ ਹੈ। ਜਿਸ ਇਲਾਕੇ ਵਿਚ ਸਟਰੀਟ ਖਰਾਬ ਹੁੰਦੀਆਂ ਹਨ, ਉਥੋਂ ਦੇ ਅਧਿਕਾਰੀਆਂ ਵੱਲੋਂ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਚੋਣਾਂ ਕਾਰਨ ਸਰਗਰਮੀਆਂ ’ਚ ਆਈ ਤੇਜ਼ੀ
ਚੋਣਾਂ ਦਾ ਬਿਗੁਲ ਵੱਜਣ ਕਾਰਨ ਹਰੇਕ ਵਿਭਾਗ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸੇ ਕਾਰਨ ਸਰਕਾਰ ਅਤੇ ਅਧਿਕਾਰੀ ਗੰਭੀਰ ਨਜ਼ਰ ਆ ਰਹੇ ਹਨ। ਨਗਰ ਨਿਗਮ ਵੱਲੋਂ ਸਰਗਰਮੀਆਂ ਵਿਚ ਤੇਜ਼ੀ ਲਿਆਂਦੀ ਗਈ ਹੈ, ਜੋ ਕਿ ਜਨਤਾ ਲਈ ਰਾਹਤ ਦਾ ਕੰਮ ਕਰੇਗੀ। ਅੱਜ ਨਿਗਮ ਕਮਿਸ਼ਨਰ, ਵਿਧਾਨ ਸਭਾ ਹਲਕਿਆਂ ਦੇ ਜ਼ੋਨਲ ਕਮਿਸ਼ਨਰ ਅਤੇ ਸੀਨੀਅਰ ਨਿਗਮ ਅਧਿਕਾਰੀ ਜਨਤਾ ਦੀਆਂ ਸਹੂਲਤਾਂ ’ਤੇ ਫੋਕਸ ਕਰਦੇ ਨਜ਼ਰ ਆਏ। ਅੱਜ ਜਿਹੜੀ ਕਾਰਵਾਈ ਹੋਈ ਹੈ, ਉਸ ਨਾਲ ਜਨਤਾ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਹੁਣ ਤੱਕ 12 ਸਾਬਕਾ ਮੁੱਖ ਮੰਤਰੀ ਛੱਡ ਚੁੱਕੇ ਹਨ ਕਾਂਗਰਸ, ਰੁਝਾਨ ਇਸ ਵਾਰ ਵੀ ਜਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਿਖੇ ਥਾਣਾ ਨੰਬਰ-4 ਦੇ ਬਾਹਰ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਮੌਤ
NEXT STORY