ਅਹਿਮਦਾਬਾਦ— ਗੁਜਰਾਤ ਦੇ ਬਨਾਸਕਾਂਠਾ ਜ਼ਿਲੇ 'ਚ ਸਥਿਤ ਮਸ਼ਹੂਰ ਤੀਰਥ ਸਥਾਨ ਅੰਬਾਜੀ ਮੰਦਰ ਦੇ ਮੁੱਖ ਦੁਆਰ ਨੇੜੇ ਮੰਗਲਵਾਰ ਨੂੰ ਇਕ ਬੰਬ ਵਰਗੀ ਵਸਤੂ ਮਿਲਣ ਨਾਲ ਸਨਸਨੀ ਫੈਲ ਗਈ। ਐੱਸ.ਪੀ. ਨੀਰਜ ਬੜਗੁਜਰ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਧੀ ਵਿਗਿਆਨ ਪ੍ਰਯੋਗਸ਼ਾਲਾ ਯਾਨੀ ਐੱਫ.ਐੱਸ.ਐੱਲ. ਦੇ ਮਾਹਰਾਂ ਨੂੰ ਬੁਲਾਇਆ ਗਿਆ ਹੈ, ਹਾਲਾਂਕਿ ਅੰਬਾਜੀ ਥਾਣੇ ਦੇ ਇੰਚਾਰਜ ਅਧਿਕਾਰੀ ਯੂ.ਡੀ. ਜਾਡੇਜਾ ਨੇ ਦਾਅਵਾ ਕੀਤਾ ਕਿ ਇਹ ਕੋਈ ਬੰਬ ਨਹੀਂ ਸਗੋਂ ਸੋਮਵਾਰ ਦੀ ਰਾਤ ਮੰਦਰ ਨੇੜਿਓਂ ਲੰਘੀਆਂ ਕਈ ਬਾਰਾਤਾਂ 'ਚੋਂ ਕਿਸੇ ਇਕ ਦੌਰਾਨ ਬਿਨਾਂ ਫੁਟੇ ਰਹਿ ਗਈ ਅਨਾਰ (ਇਕ ਤਰ੍ਹਾਂ ਦਾ ਪਟਾਕਾ) ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੋਕਾਂ ਦੀ ਸੂਚਨਾ 'ਤੇ ਮੰਦਰ ਦੇ ਸ਼੍ਰੀਸ਼ਕਤੀ ਦੁਆਰ ਕੋਲੋਂ 11 ਵਜੇ ਬਰਾਮਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੰਬਾਜੀ ਮੰਦਰ ਮਾਂ ਦੁਰਗਾ ਦੇ 51 ਸ਼ਕਤੀਪੀਠਾਂ 'ਚੋਂ ਇਕ ਹੈ ਅਤੇ ਇੱਥੇ ਭਗਤਾਂ ਦੀ ਭੀੜ ਲੱਗਦੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਕੁਝ ਹੀ ਸਮੇਂ ਪਹਿਲਾਂ ਰਾਜ ਦੇ ਸੌਰਾਸ਼ਟਰ ਖੇਤਰ ਤੋਂ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨਾਲ ਜੁੜੇ 2 ਅੱਤਵਾਦੀਆਂ ਨੂੰ ਫੜਿਆ ਗਿਆ ਹੈ ਅਤੇ ਰਾਜਕੋਟ ਸ਼ਹਿਰ 'ਚ ਇਕ ਰਿਹਾਇਸ਼ੀ ਇਲਾਕੇ 'ਚ ਟਾਈਮ ਬੰਬ ਮਿਲਣ ਦਾ ਰਹੱਸ ਹੁਣ ਤੱਕ ਸੁਲਝਿਆ ਨਹੀਂ ਹੈ।
ਮਸਰਤ ਆਲਮ ਦੀ ਜ਼ਮਾਨਤ 10 ਮਾਰਚ ਤੱਕ ਮੁਅੱਤਲ
NEXT STORY