ਨਵੀਂ ਦਿੱਲੀ— ਸਿਆਚਿਨ 'ਚ 6 ਦਿਨਾਂ ਤੱਕ ਭਾਰੀ ਬਰਫ ਹੇਠਾਂ ਦੱਬੇ ਰਹੇ ਲਾਂਸ ਨਾਇਕ ਹਨੂੰਮਨਥੱਪਾ ਦਾ ਅੱਜ ਦਿਹਾਂਤ ਹੋ ਗਿਆ। ਕੌਣ ਜਾਣਦਾ ਸੀ ਕਿ ਇੰਨੀ ਲੰਬੀ ਲੜਾਈ ਲੜਨ ਤੋਂ ਬਾਅਦ ਉਹ ਆਪਣੀ ਹੀ ਜ਼ਿੰਦਗੀ ਦੀ ਜੰਗ ਹਾਰ ਜਾਣਗੇ। ਸਿਆਚਿਨ ਦੀ ਹੀਰੋ ਹਨੂੰਮਨਥੱਪਾ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸੋਗ ਵਿਚ ਡੁੱਬ ਗਿਆ ਹੈ। ਪੂਰਾ ਦੇਸ਼ ਇਸ ਵੀਰ ਸਪੂਤ ਦੀ ਸ਼ਹਾਦਤ ਨੂੰ ਸਲਾਮ ਕਰ ਰਿਹਾ ਹੈ।
ਹਨੂੰਮਨਥੱਪਾ ਦੀ ਮੌਤ ਤੋਂ ਬਾਅਦ ਸੋਗ ਵਿਚ ਡੁੱਬੇ ਉਨ੍ਹਾਂ ਦੇ ਪਰਿਵਾਰ ਦੀਆਂ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਦਿੱਗਜ਼ ਨੇਤਾਵਾਂ ਨੇ ਇਸ ਜਾਂਬਾਜ਼ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲਾਂਸ ਨਾਇਕ ਹਨੂੰਮਨਥੱਪਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਹਨੂੰਮਨਥੱਪਾ ਦੀ ਮਾਂ ਨੂੰ ਆਪਣੇ ਸੰਦੇਸ਼ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਤੁਹਾਡੇ ਬੇਟੇ ਦੀ ਮੌਤ ਦੀ ਖਬਰ ਸੁਣ ਕੇ ਦੁਖੀ ਹਾਂ। ਮੋਦੀ ਨੇ ਟਵਿੱਟਰ 'ਤੇ ਲਿਖਿਆ ਕਿ ਹਨੂੰਮਨਥੱਪਾ ਸਾਨੂੰ ਉਦਾਸ ਛੱਡ ਕੇ ਚਲੇ ਗਏ।
ਮਦਰਾਸ ਰੈਜੀਮੈਂਟ ਦੇ 33 ਸਾਲ ਦੇ ਜਵਾਨ ਹਨੂੰਮਨਥੱਪਾ ਆਪਣੇ ਪਿੱਛੇ ਪਤਨੀ ਮਹਾਦੇਵੀ ਅਤੇ ਦੋ ਸਾਲ ਦੀ ਨੰਨ੍ਹੀ ਬੇਟੀ ਨੇਤਰਾ ਨੂੰ ਛੱਡ ਗਏ ਹਨ।
ਪਤਨੀ ਦੀ ਮੌਤ ਕਾਰਨ ਸਦਮੇ 'ਚ ਆਏ ਪਤੀ ਅਤੇ ਬੇਟੀ ਨੇ ਕੀਤੀ ਖੁਦਕੁਸ਼ੀ
NEXT STORY