ਨਵੀਂ ਦਿੱਲੀ— ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਇੱਛਾ ਰੱਖਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਟਲ ਬਿਹਾਰੀ ਵਾਜਪਾਈ ਇਕੋ ਜਿਹੇ ਡੀ. ਐੱਨ. ਏ. ਰੱਖਦੇ ਹਨ। ਇਹ ਗੱਲ ਕੇਂਦਰੀ ਵਿਗਿਆਨ ਮੰਤਰੀ ਹਰਸ਼ਵਰਧਨ ਨੇ ਬੁੱਧਵਾਰ ਨੂੰ ਕਹੀ। ਰਿਪੋਰਟ ਦੇ ਮੁਤਾਬਕ ਹਰਸ਼ਵਰਧਨ ਨੇ ਕਿਹਾ ਕਿ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵਿਰਾਸਤ ਨੂੰ ਧਾਰਣ ਕੀਤਾ ਹੈ। ਵਾਜਪਾਈ ਜੀ ਦੇ ਕਾਰਜਕਾਲ 'ਚ ਵਿਗਿਆਨ ਦੇ ਖੇਤਰ 'ਚ ਬਹੁਤ ਵਧੀਆ ਕੰਮ ਹੋਇਆ। ਉਹ ਵਿਗਿਆਨ ਨੂੰ ਮਹੱਤਵ ਦਿੰਦੇ ਸਨ।
ਨਰਿੰਦਰ ਮੋਦੀ ਜੀ ਕੋਲ ਅਟਲ ਬਿਹਾਰੀ ਵਾਜਪਾਈ ਵਰਗਾ ਡੀ. ਐੱਨ. ਏ. ਹੈ। ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਇੱਛਾ ਦੇ ਮਾਮਲੇ 'ਚ ਦੋਹਾਂ ਦਾ ਡੀ. ਐੱਨ. ਏ. ਇਕੋ ਜਿਹਾ ਹੈ। ਹਰਸ਼ਵਰਧਨ ਨੇ ਕਿਹਾ ਕਿ ਵਾਜਪਾਈ ਜੀ ਨੂੰ ਅੱਧੇ ਰਾਹ 'ਚ ਹੀ ਰੁੱਕਣਾ ਪਿਆ ਸੀ ਪਰ ਹੁਣ ਦੇਸ਼ ਦੀ ਚੰਗੀ ਕਿਸਮਤ ਹੈ ਕਿ ਮੋਦੀ ਜੀ ਕੋਲ ਹੁਣ ਇਹ ਜ਼ਿਮੇਵਾਰੀ ਹੈ।
ਮੁਲਾਇਮ ਬੋਲੇ— ਭਾਰਤ ਨੂੰ ਖਤਰਾ ਪਾਕਿਸਤਾਨ ਤੋਂ ਨਹੀਂ, ਚੀਨ ਤੋਂ ਹੈ
NEXT STORY