ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਪੱਧਰ ਨੂੰ ਜਾਂਚਣ ਲਈ ਮੇਰੀ ਬੇਟੀ ਨੇ ਵੀ ਟਰਾਂਸਪੋਰਟ ਅਥਾਰਿਟੀ 'ਚ ਲਰਨਿੰਗ ਲਾਇਸੈਂਸ ਬਣਵਾਉਣ ਲਈ ਕਰਮਚਾਰੀਆਂ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਕੋਈ ਉਸ ਨੂੰ ਨਹੀਂ ਜਾਣਦਾ, ਉਹ ਲਾਈਨ 'ਚ ਲੱਗੀ। ਉਸ ਨੂੰ ਕਿਹਾ ਗਿਆ ਸੀ ਕਿ ਤੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨਾ। ਲਾਈਨ 'ਚ ਨੰਬਰ ਆਉਣ 'ਤੇ ਉਸ ਨੇ ਜਾਣ ਬੁੱਝ ਕੇ ਬੋਲਿਆ ਕਿ ਅੰਕਲ, ਇਹ ਵਾਲਾ ਸਰਟੀਫਿਕੇਟ ਤਾਂ ਨਹੀਂ ਹੈ। ਮੈਨੂੰ ਬਹੁਤ ਜ਼ਰੂਰੀ ਹੈ। ਕੁਝ ਲੈ ਲਵੋ। ਤੁਸੀਂ ਜੋ ਕਹੋਗੇ, ਦੇਣ ਨੂੰ ਤਿਆਰ ਹਾਂ। ਕਰਮਚਾਰੀ ਨੇ ਮੇਰੀ ਬੇਟੀ ਨੂੰ ਝਿੜਕਿਆ, ਕਿਹਾ ਕਿ ਕੇਜਰੀਵਾਲ ਦੀ ਸਰਕਾਰ ਆ ਗਈ ਹੈ, ਫੜੇ ਜਾਵਾਂਗੇ। ਫਿਰ ਵੀ ਮੇਰੀ ਬੇਟੀ ਅੜੀ ਰਹੀ।
ਕੇਜਰੀਵਾਲ ਨੇ ਕਿਹਾ ਕਿ ਜ਼ਿਆਦਾ ਜਿੱਦ ਕਰਨ 'ਤੇ ਕਰਮਚਾਰੀ ਨੇ ਫਾਰਮ 'ਤੇ ਨਾਂ ਪੜ੍ਹਿਆ ਹਰਸ਼ਿਤਾ ਕੇਜਰੀਵਾਲ। ਉਸ ਨੇ ਪੁੱਛਿਆ ਕਿ ਤੁਹਾਡਾ ਅਰਵਿੰਦ ਕੇਜਰੀਵਾਲ ਨਾਲ ਕੋਈ ਸੰਬੰਧ ਹੈ ਤਾਂ ਹਰਸ਼ਿਤਾ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦੀ ਬੇਟੀ ਹੈ। ਇਸ ਤੋਂ ਬਾਅਦ ਤਾਂ ਮਾਹੌਲ ਹੀ ਬਦਲ ਗਿਆ। ਅਜਿਹੇ 'ਚ ਸਾਫ ਹੈ ਕਿ ਟਰਾਂਸਪੋਰਟ ਅਥਾਰਿਟੀ 'ਚ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਹੈ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਮੇਰੇ ਤੱਕ ਜਾਣਕਾਰੀ ਪਹੁੰਚਾਈ ਜਾਵੇ।
ਮਾਂ ਦਾ ਅਪਮਾਨ ਦੇਖ 8 ਸਾਲ ਦੇ ਬੇਟਾ ਬੋਲਿਆ-ਦੁਕਾਨ ਨੂੰ ਲੱਗਾ ਦੇਵਾਂਗਾ ਅੱਗ (ਤਸਵੀਰਾਂ)
NEXT STORY