ਆਗਰਾ— ਯੂ.ਪੀ. ਦੇ ਮਥੁਰਾ ਜ਼ਿਲੇ ਦੀਆਂ 2 ਕੁੜੀਆਂ ਦੇ ਪ੍ਰੇਮ ਸੰਬੰਧ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਕਿਸੇ ਮੁੰਡੇ ਨਾਲ ਨਹੀਂ ਸਗੋਂ ਇਕ ਦੂਜੇ ਨੂੰ ਪਿਆਰ ਕਰਦੀਆਂ ਹਨ। ਹੁਣ ਦੋਹਾਂ ਨੇ ਵਿਆਹ ਕਰਾਉਣ ਦਾ ਇਰਾਦਾ ਕੀਤਾ ਹੈ ਪਰ ਇਸ ਅਨੌਖੇ ਪਿਆਰ 'ਚ ਇਕ ਟਵਿੱਸਟ ਆ ਗਿਆ ਹੈ।
ਜਾਣਕਾਰੀ ਮੁਤਾਬਕ ਇਨ੍ਹਾਂ ਦੋਹਾਂ ਦੇ ਘਰ ਆਹਮਣੇ-ਸਾਹਮਣੇ ਹਨ। ਮਿਲੀ ਜਾਣਕਾਰੀ ਮੁਤਾਬਕ ਨਾਲ ਰਹਿੰਦੇ-ਰਹਿੰਦੇ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗੀਆਂ। ਸ਼ੁਰੂ 'ਚ ਤਾਂ ਘਰ ਵਾਲੇ ਕੁਝ ਸਮਝ ਨਹੀ ਨਹੀਂ ਪਾਏ ਪਰ ਹੌਲੀ-ਹੌਲੀ ਉਨ੍ਹਾਂ ਨੂੰ ਵੀ ਸ਼ੱਕ ਹੋਣ ਲੱਗਾ। ਇਸ ਤੋਂ ਬਾਅਦ ਪਰਿਵਾਰ ਨੇ ਦੋਹਾਂ ਦੇ ਮਿਲਣ 'ਤੇ ਰੋਕ ਲਾ ਦਿੱਤੀ। ਰੋਕ-ਟੋਕ ਦੇ ਬਾਵਜੂਦ ਦੋਵੇਂ ਨਹੀਂ ਮੰਨੀਆ ਸਗੋਂ ਉਨ੍ਹਾਂ ਵਿਚਕਾਰ ਹੋਰ ਵੀ ਵੱਧ ਗਿਆ।
ਥਾਣੇ ਪਹੁੰਚੀਆਂ 2 ਪ੍ਰੇਮਿਕਾਵਾਂ, ਬੋਲੀਆਂ...
ਇਕ-ਦੂਜੇ ਤੋਂ ਦੂਰ ਹੋਣ ਤੋਂ ਬਾਅਦ ਪਰੇਸ਼ਾਨ ਸੋਨੀਆ ਨੇ ਜ਼ਿੱਦ ਕਰ ਕੇ ਆਪਣੇ ਪਰਿਵਾਰ ਨੂੰ ਇਸ ਰਿਸ਼ਤੇ ਲਈ ਰਾਜ਼ੀ ਕਰਵਾ ਲਿਆ ਪਰ ਰੀਨਾ ਦੇ ਪਿਤਾ ਲਕਸ਼ਮਣ ਸਿੰਘ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਹੋਏ। ਜ਼ਿੱਦ ਕਰਨ 'ਤੇ ਉਨ੍ਹਾਂ ਨੇ ਰੀਨਾ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਘਰੋਂ ਬਾਹਰ ਜਾਣ 'ਤੇ ਰੋਕ ਲਾ ਦਿੱਤੀ। ਲਗਾਤਾਰ ਹੋ ਰਹੇ ਅਤਿਆਚਾਰ ਤੋਂ ਬਾਅਦ ਰੀਨਾ ਅਤੇ ਸੋਨੀਆ ਥਾਣੇ ਪਹੁੰਚੀਆਂ, ਜਿੱਥੇ ਰੀਨਾ ਨੇ ਆਪਣੇ ਪਿਤਾ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਦੋਵੇਂ ਰੋਂਦੀਆਂ ਰਹੀਆਂ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਦੇ ਘਰ ਵਾਲਿਆਂ ਨਾਲ ਗੱਲਬਾਤ ਕਰ ਕੇ ਹੀ ਮਾਮਲਾ ਸੁਲਝਾਇਆ ਜਾ ਸਕਦਾ ਹੈ।
ਪਤੀ ਕੋਲ ਵਾਪਸ ਆਈ ਪਤਨੀ ਨੂੰ ਉਸ ਦੇ ਪ੍ਰੇਮੀ ਨੇ ਦਿੱਤੀ ਖੌਫਨਾਕ ਮੌਤ, ਕਮਰੇ 'ਚ ਬਿਖਰਿਆ ਸੀ ਖੂਨ
NEXT STORY