ਸ਼ਿਮਲਾ— ਇੱਥੋਂ ਦੇ ਚਰਚਿਤ ਯੁੱਗ ਕਤਲਕਾਂਡ ਦੇ ਦੋਸ਼ੀਆਂ 'ਤੇ ਕੋਰਟ ਕੰਪਲੈਕਸ 'ਚ ਪਬਲਿਕ ਨੇ ਜੰ ਕੇ ਲੱਤਾਂ-ਮੁੱਕੇ ਵਰਸਾਏ। ਜ਼ਿਕਰਯੋਗ ਹੈ ਕਿ ਚੱਕਰ ਕੋਰਟ ਕੰਪਲੈਕਸ 'ਚ ਤਿੰਨਾਂ ਦੋਸ਼ੀਆਂ ਨੂੰ ਪੁਲਸ ਸੁਰੱਖਿਆ ਦਰਮਿਆਨ ਅਦਾਲਤ 'ਚ ਪੇਸ਼ ਕਰਨ ਲਈ ਲਿਆਂਦਾ ਗਿਆ ਪਰ ਭੀੜ ਨੇ ਤਿੰਨਾਂ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ।
ਪੁਲਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਉੱਥੋਂ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਕਾਫੀ ਕੁੱਟਮਾਰ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਸ਼ਿਮਲਾ ਬਾਰ ਐਸੋਸੀਏਸ਼ਨ ਨੇ ਵੀ ਇਹ ਫੈਸਲਾ ਲਿਆ ਹੈ ਕਿ ਕੋਈ ਵੀ ਵਕੀਲ ਇਨ੍ਹ ਦਾ ਕੇਸ ਨਹੀਂ ਲੜੇਗਾ। 14 ਜੂਨ 2014 ਨੂੰ ਚੰਦਰ, ਵਿਕਰਾਂਤ ਅਤੇ ਤੇਜੇਂਦਰ ਨੇ 4 ਸਾਲ ਦੇ ਯੁੱਗ ਨੂੰ ਅਗਵਾ ਕਰ ਉਸ ਦਾ ਕਤਲ ਕਰ ਦਿੱਤਾ ਸੀ।
ਬਿਜਲੀ ਡਿੱਗਣ ਨਾਲ ਚਾਰ ਦੀ ਮੌਤ ਅਤੇ 40 ਜ਼ਖਮੀ
NEXT STORY