ਮੈਲਬੋਰਨ 'ਚ ਧੂਮ-ਧਾਮ ਨਾਲ ਮਨਾਇਆ ਗਿਆ ਦੀਵਾਲੀ ਮੇਲਾ (ਦੇਖੋ ਤਸਵੀਰਾਂ)

  You Are HereInternational
  Monday, October 27, 2014-1:40 PM

  ਮੈਲਬੋਰਨ-(ਮਨਦੀਪ ਸਿੰਘ ਸੈਣੀ)-ਮੈਲਬੋਰਨ 'ਚ ਵਸਦੇ ਭਾਰਤੀ ਭਾਈਚਾਰੇ ਵਲੋਂ ਸ਼ਨੀਵਾਰ ਨੂੰ ਫੈਡਰੇਸ਼ਨ ਸੁਕੇਅਰ 'ਤੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਹਜ਼ਾਰਾਂ ਦੀ ਤਾਦਾਦ 'ਚ ਦਰਸ਼ਕਾਂ ਨੇ ਸ਼ਿਰਕਤ ਕੀਤੀ। ਦੁਪਹਿਰ ਤੋਂ ਸ਼ੁਰੂ ਹੋਏ ਇਸ ਸਮਾਰੋਹ 'ਚ ਕਰੀਬ 550 ਲੋਕ ਕਲਾਕਾਰਾਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਭਾਰਤ ਦੇ ਹਰ ਸੂਬੇ ਦੇ ਰਵਾਇਤੀ ਲੋਕ ਨਾਚਾਂ ਦੀ ਪੇਸ਼ਕਾਰੀ ਸਲਾਹੁਣਯੋਗ ਰਹੀ। ਅੰਤ 'ਚ ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਤੇ ਫੈਡਰੇਸ਼ਨ ਆਫ ਭੰਗੜਾ ਮੈਲਬੋਰਨ ਵਲੋਂ ਪੇਸ਼ ਕੀਤਾ ਗਿਆ ਭੰਗੜਾ ਮੇਲੇ ਦਾ ਸਿਖਰ ਹੋ ਨਿਬੜਿਆ ਤੇ ਇਸ ਪੇਸ਼ਕਾਰੀ ਨੇ ਸਰੋਤੇ ਝੂੰਮਣ ਲਾ ਦਿੱਤੇ।
  ਇਸ ਮੌਕੇ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਡੈਨਿਸ ਨੇਪਥਾਈਨ, ਲੇਬਰ ਪਾਰਟੀ ਦੇ ਮੁੱਖ ਆਗੂ ਡੈਨੀਅਲ ਐਂਡਰੀਊ ਤੇ ਭਾਰਤੀ ਹਾਈ ਕਮਿਸ਼ਨਰ ਮਨਿਕਾ ਜੈਨ ਨੇ ਆਪਣੇ ਸੰਖੇਪ ਭਾਸ਼ਣਾਂ ਦੌਰਾਨ ਸਮੂਹ ਭਾਰਤੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਪ੍ਰੋਗਰਾਮ ਦੇ ਅੰਤ 'ਚ ਆਤਿਸ਼ਬਾਜ਼ੀ ਕੀਤੀ ਗਈ। ਆਸਟ੍ਰੇਲੀਆਈ ਲੀਡਰਾਂ ਤੋਂ ਇਲਾਵਾ ਲਿਬਰਲ ਆਗੂ ਗੋਲਡੀ ਬਰਾੜ, ਲੇਬਰ ਆਗੂ ਜਸਵਿੰਦਰ ਸਿੰਘ ਸਿੱਧੂ, ਅਰੁਣ ਕੁਮਾਰ ਸਮੇਤ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ।

  About The Author

  Prof. sandeep

  Prof. sandeep is News Editor at Jagbani.