ਜਲੰਧਰ-ਨੂਰਮਹਿਲ ਸਥਿਤ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਜੀ ਦੇ ਅੰਤਿਮ ਸੰਸਕਾਰ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੋਮਵਾਰ ਨੂੰ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਮਹਾਰਾਜ ਨੂੰ ਕਲੀਨੀਕਲੀ ਡੈੱਡ ਐਲਾਨਿਆਂ ਸਾਲ ਤੋਂ ਜ਼ਿਆਦਾ ਹੋ ਚੁੱਕਾ ਹੈ ਪਰ ਉਨ੍ਹਾਂ ਦੇ ਭਗਤਾਂ ਦਾ ਕਹਿਣਾ ਹੈ ਕਿ ਮਹਾਰਾਜ ਅਜੇ ਡੂੰਘੀ ਸਮਾਧੀ 'ਚ ਹਨ ਅਤੇ ਉਹ ਇਕ ਦਿਨ ਜ਼ਰੂਰ ਵਾਪਸ ਆਉਣਗੇ।
ਇਹ ਆਸ਼ੂਤੋਸ਼ ਮਹਾਰਾਜ ਦੇ ਲੱਖਾਂ ਸ਼ਰਧਾਲੂਆਂ ਨਾਲ ਜੁੜਿਆ ਮਾਮਲਾ ਹੈ। ਮਹਾਰਾਜ ਦੇ ਕਥਿਤ ਪੁੱਤਰ ਦਿਲੀਪ ਕੁਮਾਰ ਝਾਅ ਨੇ ਵੀ ਮਹਾਰਾਜ ਦੇ ਡੀ. ਐੱਨ. ਏ. ਟੈਸਟ ਦੀ ਮੰਗ ਕੀਤੀ ਸੀ, ਜਿਸ ਨਾਲ ਉਹ ਖੁਦ ਨੂੰ ਉਨ੍ਹਾਂ ਦਾ ਪੁੱਤਰ ਸਾਬਿਤ ਕਰ ਸਕੇ ਅਤੇ ਪਿਤਾ ਦੇ ਅੰਤਿਮ ਸੰਸਕਾਰ ਦਾ ਹੱਕ ਉਸ ਨੂੰ ਮਿਲ ਜਾਵੇ।
ਫਿਲਹਾਲ ਇਸ ਮਾਮਲੇ ਸੰਬੰਧੀ ਹਾਈਕੋਰਟ ਦਾ ਫੈਸਲਾ ਸੋਮਵਾਰ ਨੂੰ ਆਉਣਾ ਹੈ, ਜਿਸ ਤੋਂ ਬਾਅਦ ਹੀ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਸੰਬੰਧੀ ਕੁਝ ਸਪੱਸ਼ਟ ਹੋ ਸਕੇਗਾ।
ਗਰੀਬੀ ਤੋਂ ਹਾਰ ਗਿਆ ਮੈਂ, ਕੋਈ ਤਾਂ ਮੇਰੀ ਬਾਂਹ ਫੜ੍ਹੋ (ਵੀਡੀਓ)
NEXT STORY