ਮਲੇਰਕੋਟਲਾ-ਗਰੀਬੀ, ਮਹਿੰਗਾਈ ਅਤੇ ਬੇਰੋਜ਼ਗਾਰੀ ਇਨਸਾਨ ਦਾ ਲੱਕ ਤੋੜ ਦਿੰਦੀ ਹੈ। ਇੰਨੀ ਮਹਿੰਗਾਈ 'ਚ ਗਰੀਬ ਬੰਦੇ ਦਾ ਜਿਊਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਕੁਝ ਅਜਿਹੇ ਹੀ ਹਾਲਾਤ ਦਾ ਸਾਹਮਣਾ ਮਲੇਰਕੋਟਲਾ ਦੇ ਰਹਿਣ ਵਾਲਾ ਇਕ ਬਜ਼ੁਰਗ ਜੋੜਾ ਕਰ ਰਿਹਾ ਹੈ। ਮਲੇਰਕੋਟਲਾ ਦੇ ਰਹਿਣ ਵਾਲੇ ਬਜ਼ੁਰਗ ਧਰਮਪਾਲ ਦੀ ਸੜਕ ਹਾਦਸੇ ਦੌਰਾਨ ਇਕ ਲੱਤ ਕੱਟੀ ਗਈ।
ਧਰਮਪਾਲ ਦੇ ਇਲਾਜ ਲਈ ਉਸ ਦੀ ਪਤਨੀ ਨੇ ਆਪਣਾ ਘਰ ਤੱਕ ਵੇਚ ਦਿੱਤਾ ਪਰ ਅਜੇ ਵੀ ਉਹ ਆਪਣੀ ਬੀਮਾਰੀ ਨਾਲ ਲੜ ਰਿਹਾ ਹੈ। ਕਿਰਾਏ ਦੇ ਮਕਾਨ 'ਤੇ ਰਹਿੰਦੇ ਇਸ ਬਜ਼ੁਰਗ ਜੋੜੇ ਨੇ ਗਰੀਬੀ ਹੱਥੋਂ ਤੰਗ ਆ ਕੇ ਦਾਨੀ ਸੱਜਣਾਂ ਅੱਗੇ ਮਦਦ ਦੀ ਅਪੀਲ ਕੀਤੀ ਹੈ। ਲੋੜ ਹੈ ਇਸ ਬਜ਼ੁਰਗ ਜੋੜੇ ਦੀ ਸਹਾਇਤਾ ਲਈ ਵੀ ਅੱਗੇ ਆਉਣ ਤਾਂ ਜੋ ਉਹ ਆਪਣੀ ਰਹਿੰਦੀ ਜ਼ਿੰਦਗੀ ਨੂੰ ਹੱਸ ਖੇਡ ਕੇ ਸੁੱਖ ਨਾਲ ਗੁਜ਼ਾਰ ਸਕਣ।
ਜੇ ਤੁਸੀਂ ਵੀ ਇਸ ਪਰਿਵਾਰ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ 'ਤੇ ਸੰਪਰਕ ਕਰੋ- 98550-28734
ਖੁਦ ਨੂੰ ਫਾਹਾ ਲਾਇਆ, ਸੈਲਫੀ ਖਿੱਚੀ ਤੇ ਵਟਸਐਪ 'ਤੇ ਪਾ ਦਿੱਤੀ (ਵੀਡੀਓ)
NEXT STORY