ਰੂਪਨਗਰ, (ਵਿਜੇ)- ਪੁਲਸ ਨੇ ਸਰਕਾਰੀ ਕਾਲਜ ਰੂਪਨਗਰ ਵਿਖੇ ਰੰਜਿਸ਼ 'ਚ ਚੰਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਭਾਓਵਾਲ ਥਾਣਾ ਨੂਰਪੁਰਬੇਦੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਕੇ ਫਰਾਰ ਹੋਏ ਮੁਲਜ਼ਮਾਂ 'ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈ।
ਰਾਜ ਬਚਨ ਸਿੰਘ ਸੰਧੂ ਪੀ.ਪੀ.ਐੱਸ. ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਕਿ ਬੀਤੀ 13 ਜੁਲਾਈ ਨੂੰ ਨੀਰਜ ਵਾਸੀ ਖੇੜੀ, ਗੁਰਪ੍ਰੀਤ ਤੇ 3 ਹੋਰ ਵਿਅਕਤੀਆਂ ਨੇ ਗੌਰਮਿੰਟ ਕਾਲਜ ਰੂਪਨਗਰ ਵਿਖੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਸ ਸਬੰਧੀ ਮੁਕੱਦਮਾ ਦਰਜ ਸੀ।
ਅੱਜ ਹੈੱਡ ਵਰਕਸ ਰੂਪਨਗਰ 'ਤੇ ਨਾਕਾਬੰਦੀ ਦੌਰਾਨ ਪੁਲਸ ਨੇ ਗੁਰਪ੍ਰੀਤ ਉਰਫ ਪ੍ਰੀਤੀ ਪੁੱਤਰ ਸੁੱਚਾ ਸਿੰਘ ਵਾਸੀ ਮੀਆਂਪੁਰ ਹੰਡੂਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੇ ਨੀਰਜ ਪੁੱਤਰ ਦਵਿੰਦਰ ਕੁਮਾਰ ਵਾਸੀ ਖੇੜੀ ਥਾਣਾ ਨੂਰਪੁਰਬੇਦੀ ਨੂੰ ਗ੍ਰਿਫਤਾਰ ਕੀਤਾ। ਬਾਅਦ 'ਚ ਇਨ੍ਹਾਂ ਕੋਲੋਂ ਵਾਰਦਾਤ 'ਚ ਵਰਤੀ ਇਕ ਪਿਸਟਲ 315 ਬੋਰ ਦੇਸੀ, ਇਕ ਪਿਸਟਲ 32 ਬੋਰ ਦੇਸੀ ਤੇ 2 ਜ਼ਿੰਦਾ ਰੌਂਦ 315 ਬੋਰ ਤੇ 1 ਜ਼ਿੰਦਾ ਰੌਂਦ 32 ਬੋਰ ਦਾ ਬਰਾਮਦ ਕੀਤਾ ਗਿਆ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੂਜਾ ਅੰਗੋਤਰਾ ਨੇ ਦੋਵਾਂ ਨੂੰ ਦੋ ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਐਂਟੀ-ਫਰਾਡ ਥਾਣੇ 'ਚ 2 ਧਿਰਾਂ 'ਚ ਝਗੜਾ
NEXT STORY