ਸੋਸ਼ਲ ਮੀਡੀਆ 'ਤੇ ਛਾਏ ਕੈਪਟਨ ਦੇ ਫੈਸਲੇ, ਹੋ ਰਹੀ ਬੱਲੇ-ਬੱਲੇ

You Are HerePunjab
Monday, March 20, 2017-5:09 PM
ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਸੋਸ਼ਲ ਮੀਡੀਆ ਨੇ ਵੀ ਸਲਾਮ ਕੀਤਾ ਹੈ। ਟਵਿੱਟਰ, ਫੇਸਬੁੱਕ ਅਤੇ ਵਟਸਐਪ 'ਤੇ ਲੋਕਾਂ ਵਲੋਂ ਕੈਪਟਨ ਦੇ ਇਸ ਪਹਿਲੇ ਵੱਡੇ ਫੈਸਲੇ ਦੀ ਤਾਰੀਫ ਕੀਤੀ ਜਾ ਰਹੀ ਹੈ। ਕੈਪਟਨ ਨੇ ਖੁਦ ਟਵਿੱਟਰ 'ਤੇ ਇਹ ਪਾਇਆ ਕਿ ਉਨ੍ਹਾਂ ਦੀ ਕੈਬਨਿਟ ਨੇ ਵੀ. ਆਈ. ਪੀ. ਕਲਚਰ ਤੋਂ ਸੂਬੇ ਨੂੰ ਮੁਕਤੀ ਦਿਵਾਉਣ ਦਾ ਫੈਸਲਾ ਲਿਆ ਹੈ ਤਾਂ ਕੁਝ ਹੀ ਦੇਰ 'ਚ 4283 ਲੋਕਾਂ ਨੇ ਕੈਪਟਨ ਦੇ ਇਸ ਟਵੀਟ ਨੂੰ ਰੀਟਵੀਟ ਕੀਤਾ ਅਤੇ 8212 ਲੋਕਾਂ ਨੇ ਇਸ ਫੈਸਲੇ ਨੂੰ ਪਸੰਦ ਕੀਤਾ। ਕੈਪਟਨ ਦੇ ਇਸ ਟਵੀਟ ਨੂੰ ਗੁਲ ਪਨਾਗ ਨੇ ਵਧੀਆ ਕਦਮ ਦੱਸਿਆ ਹੈ। ਇਸੇ ਤਰ੍ਹਾਂ ਕਈ ਸਿਆਸੀ ਅਤੇ ਹੋਰ ਸ਼ਖਸੀਅਤਾਂ ਨੇ ਕੈਪਟਨ ਦੇ ਇਸ ਫੈਸਲੇ ਨੂੰ ਸਰਾਹਿਆ ਹੈ।

About The Author

Babita Marhas

Babita Marhas is News Editor at Jagbani.

Popular News

!-- -->