ਮਲੋਟ (ਜੁਨੇਜਾ) - ਮਲੋਟ ਸਬ-ਡਵੀਜ਼ਨ ਜੁਡੀਸ਼ੀਅਲ ਮਜਿਸਟਰੇਟ ਵੱਲੋਂ ਚੈੱਕ ਬਾਊਂਸ ਦੇ ਮਾਮਲੇ ਵਿਚ ਗੈਰ-ਹਾਜ਼ਰ ਰਹਿਣ ਵਾਲੀ ਔਰਤ ਨੂੰ ਜੇਲ ਭੇਜਣ ਦਾ ਹੁਕਮ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਦਈ ਦਲਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਮਿਠੜੀ ਬੁੱਧਗਿਰ ਦੇ ਵਕੀਲ ਸੁਖਪਾਲ ਸਿੰਘ ਕਲਸੀ ਨੇ ਦੱਸਿਆ ਕਿ ਉਨ੍ਹਾਂ ਦੇ ਕਲਾਈਂਟ ਨੂੰ ਲੈਣ-ਦੇਣ ਸਬੰਧੀ ਸਲੋਚਨਾ ਦੇਵੀ ਵਿਧਵਾ ਰਾਮ ਸਰੂਪ ਵਾਸੀ ਮਿਹਰਵਾਲਾ ਤਹਿ. ਟਿੱਬੀ ਜ਼ਿਲਾ ਹਨੂਮਾਨਗੜ੍ਹ ਨੇ ਐੱਮ. ਜੀ. ਬੀ. ਗ੍ਰਾਮੀਣ ਬੈਂਕ ਮਿਹਰ ਸਿੰਘ ਵਾਲਾ ਦਾ 3 ਲੱਖ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ, ਜੋ ਬਾਊਂਸ ਹੋ ਗਿਆ।
ਇਸ ਬਾਰੇ ਮੁੱਦਈ ਨੇ ਮਾਣਯੋਗ ਮਲੋਟ ਅਦਾਲਤ ਵਿਚ ਕੇਸ ਫਾਈਲ ਕੀਤਾ ਸੀ, ਜਿਸ 'ਚੋਂ ਸਲੋਚਨਾ ਰਾਣੀ ਗੈਰ-ਹਾਜ਼ਰ ਹੋ ਗਈ ਅਤੇ ਅਦਾਲਤ ਨੇ 11-11-2014 ਨੂੰ ਗੈਰ-ਜ਼ਮਾਨਤੀ ਵਾਰੰਟ ਕੱਢ ਦਿੱਤੇ ਪਰ ਉਸ ਵੱਲੋਂ ਫਿਰ ਵੀ ਹਾਜ਼ਰ ਨਾ ਹੋਣ 'ਤੇ ਅਦਾਲਤ ਨੇ ਉਸ ਦੇ ਜ਼ਮਾਨਤੀ ਬਲਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਨੂੰ ਨੋਟਿਸ ਭੇਜਿਆ। ਇਸ ਕਾਰਵਾਈ 'ਤੇ ਜ਼ਮਾਨਤੀ ਨੇ ਸਲੋਚਨਾ ਦੇਵੀ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਮਾਣਯੋਗ ਸਬ-ਡਵੀਜ਼ਨ ਜੁਡੀਸ਼ੀਅਲ ਮਜਿਸਟਰੇਟ ਗੁਰਪ੍ਰੀਤ ਸਿੰਘ ਨੇ ਉਸ ਨੂੰ 30 ਮਈ ਤੱਕ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ।
ਪੋਤੀ ਦੀ ਇੱਜ਼ਤ ਬਚਾਉਣ ਲਈ ਦਾਦੀ ਨੇ ਲੁਟਾਈ ਆਪਣੀ ਆਬਰੂ (ਵੀਡੀਓ)
NEXT STORY