ਲੁਧਿਆਣਾ : ਕਾਰਪੋਰੇਸ਼ਨਾਂ ਵਿਚ ਭ੍ਰਿਸ਼ਟਾਚਾਰੀ ਸੋਚ 'ਤੇ ਸਿੱਧੂ ਨੇ ਕਰਾਰੀ ਚੋਟ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ ਮੁਤਾਬਕ ਉਹ ਭ੍ਰਿਸ਼ਟਾਚਾਰ ਨੂੰ ਕੁਝ ਦਿਨਾਂ ਵਿਚ ਤਾਂ ਖਤਮ ਨਹੀਂ ਕਰ ਸਕਦੇ ਪਰ ਜੇਕਰ ਉਨ੍ਹਾਂ ਦੇ ਧਿਆਨ ਵਿਚ ਕੋਈ ਭ੍ਰਿਸ਼ਟਾਚਾਰੀ ਆਇਆ ਤਾਂ ਉਸ ਨੂੰ ਪੁੱਠਾ ਟੰਗ ਦਿੱਤਾ ਜਾਵੇਗਾ। ਸਿੱਧੂ ਲੁਧਿਆਣਾ ਵਿਖੇ ਗੁਰੂ ਨਾਨਕ ਭਵਨ ਵਿਚ ਕਰਾਏ ਗਏ ਨੋਬਲ ਫਾਊਂਡੇਸ਼ਨ ਐਵਾਰਡ ਸਮਾਗਮ ਵਿਚ ਹਿੱਸਾ ਲੈਣ ਪਹੁੰਚੇ ਹੋਏ ਸਨ। ਇਸ ਦੌਰਾਨ ਦੇਸ਼ ਦੇ ਨਿਰਮਾਣ 'ਚ ਅਹਿਮ ਯੋਗਦਾਨ ਪਾਉਣ ਵਾਲੇ ਸੱਤ ਸੂਬਿਆਂ ਦੀਆਂ 18 ਔਰਤਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਦੂਜੇ ਪਾਸੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟ੍ਰਿਪਲ ਤਲਾਕ ਮਾਮਲੇ 'ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਅਧਿਕਾਰ ਦਿੱਤੇ ਜਾਣ ਦੀ ਹਮਾਇਤ ਕੀਤੀ ਹੈ।
ਪੱਟੀ 'ਚ ਦਰਦਨਾਕ ਹਾਦਸਾ, ਗੈਸ ਚੜ੍ਹਨ ਨਾਲ ਦੋ ਮਜ਼ਦੂਰਾਂ ਦੀ ਮੌਤ
NEXT STORY