ਧੂਰੀ (ਸੰਜੀਵ ਜੈਨ)— ਆਮ ਆਦਮੀ ਪਾਰਟੀ ਵੱਲੋਂ ਜ਼ੋਨ ਪੱਧਰ 'ਤੇ ਕੀਤੀਆਂ ਗਈਆਂ ਨਿਯੁਕਤੀਆਂ ਤਹਿਤ ਦਲਵੀਰ ਸਿੰਘ ਢਿੱਲੋਂ ਨੂੰ ਮਾਲਵਾ ਜ਼ੋਨ 3 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਦਲਵੀਰ ਢਿੱਲੋਂ ਦੀ ਇਸ ਨਿਯੁਕਤੀ ਨੂੰ ਲੈਕੇ ਆਪ ਆਗੂ ਅਨਿਲ ਮਿੱਤਲ, ਮਿਲਖੀ ਰਾਮ, ਜਸਪਾਲ ਸਿੰਘ ਭੁੱਲਰ, ਨਰੇਸ਼ ਸਿੰਗਲਾ (ਟਿੰਕਾ), ਪੁੰਨੂੰ ਕਾਤਰੋਂ, ਡਾ.ਅਨਵਰ ਭਸੌੜ, ਪਵਨ ਗਰਗ, ਕਾਹਨ ਚੰਦ ਆਦਿ ਨੇ ਕਿਹਾ ਕਿ ਪਾਰਟੀ ਵੱਲੋਂ ਇਕ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਨੂੰ ਇਸ ਅਹੁਦੇ 'ਤੇ ਨਵਾਜਣ ਦੇ ਚੱਲਦਿਆਂ ਵਰਕਰ ਮਾਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਦੇ ਨਾਲ ਪਾਰਟੀ ਜਿਲਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਮਜ਼ਬੂਤ ਹੋਵੇਗੀ।
7 ਕਰੋੜ ਦੀ ਲਾਗਤ ਨਾਲ ਬਣੇਗਾ ਫ੍ਰੀ ਦਿ-ਹਿਊਮੈਨਿਟੀ ਹਸਪਤਾਲ : ਗੁੱਗੂ
NEXT STORY