ਜਲੰਧਰ : ਡਰੱਗ ਰੈਕੇਟ ਮਾਮਲੇ ਵਿਚ ਫਸੇ ਕਾਂਗਰਸੀ ਆਗੂ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਫਿਲੌਰ ਨੇ ਮਜੀਠੀਆ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਹੈ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਦਮਨਵੀਰ ਫਿਲੌਰ ਨੇ ਈ.ਡੀ. ਦੀ ਜਾਂਚ 'ਤੇ ਸਵਾਲ ਚੁੱਕੇ ਹਨ। ਫਿਲੌਰ ਦਾ ਕਹਿਣਾ ਹੈ ਕਿ ਹਰਿਸਮਰਤ ਕੌਰ ਵਲੋਂ ਲਗਾਤਾਰ ਕੇਂਦਰ ਸਰਕਾਰ 'ਤੇ ਪਾਏ ਜਾ ਰਹੇ ਦਬਾਅ ਦੇ ਚੱਲਦੇ ਈ. ਡੀ. ਵਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਦਮਨਵੀਰ ਦਾ ਕਹਿਣਾ ਹੈ ਕਿ ਡਰੱਗ ਮਾਮਲੇ ਵਿਚ ਫਸੇ ਕਈ ਮੁਲਜ਼ਮਾਂ ਵਲੋਂ ਮਜੀਠੀਆ ਦਾ ਨਾਂ ਲਿਆ ਜਾ ਚੁੱਕਾ ਹੈ, ਬਾਵਜੂਦ ਇਸ ਦੇ ਈ. ਡੀ. ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਵੀਡੀਓ 'ਚ ਸੁਣੋ ਕਿਵੇਂ ਦਮਨਵੀਰ ਨੇ ਅਕਾਲੀ ਆਗੂ ਮਜੀਠੀਆ 'ਤੇ ਜਮ ਕੇ ਸਿਆਸੀ ਹਮਲੇ ਕੀਤੇ।
ਖੁਦਕੁਸ਼ੀਆਂ ਕਰ ਗਏ ਕਿਸਾਨ ਪਰਿਵਾਰਾਂ ਦੀ ਬਾਂਹ ਬੜੇ ਸਰਕਾਰ : ਕਿਸਾਨ ਆਗੂ
NEXT STORY