ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਅਕਾਲੀ ਦਲ ਨੇ ਬਦਲੀ ਨੀਤੀ, ਆਉਂਦੀਆਂ ਚੋਣਾਂ 'ਚ ਜਿੱਤ ਲਈ ਸੁਖਬੀਰ ਨੇ ਬਣਾਈ ਨਵੀਂ ਯੋਜਨਾ

You Are HerePunjab
Wednesday, April 19, 2017-11:43 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਭ ਤੋਂ ਵੱਡੇ ਜ਼ਿਲੇ ਲੁਧਿਆਣਾ ਅਤੇ ਹੋਰਨਾਂ ਜ਼ਿਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਮਾੜੀ ਹਾਲਤ 'ਤੇ ਸ਼ਰਮਨਾਕ ਹਾਰ ਹੋਣ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜ਼ਿਲਿਆਂ ਵਿਚ ਨਵੇਂ ਪ੍ਰਧਾਨ ਲਗਾਉਣ ਜਾਂ ਬਦਲਣ ਦੀ ਯੋਜਨਾ ਬਣਾਈ ਜਾ ਰਹੀ ਹੈ। ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਜਿੱਤ ਹਾਸਲ ਕਰਨ ਅਤੇ ਅੱਗੇ ਆਉਂਦੀਆਂ ਨਿਗਮ ਚੋਣਾਂ ਵਿਚ ਵੱਡਾ ਖਾਤਾ ਖੋਲ੍ਹਣ ਲਈ ਇਹ ਕਾਰਵਾਈ ਕਰਨ ਜਾ ਰਹੀ ਹੈ।
ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਵਜ਼ੀਰ ਜਥੇਦਾਰ ਹੀਰਾ ਸਿੰਘ ਗਾਬੜੀਆ, ਜੋ 28 ਸਾਲ ਲਗਾਤਾਰ ਲੁਧਿਆਣਾ ਦੇ ਪ੍ਰਧਾਨ ਰਹੇ, ਨੂੰ ਮੁੜ ਸਰਦਾਰੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਸਿਆਸੀ ਚੇਲੇ ਸਾਬਕਾ ਵਿਧਾਇਕ ਰਣਜੀਤ ਢਿੱਲੋਂ ਨੂੰ ਤਿੰਨ ਹਲਕਿਆਂ ਦੀ ਪ੍ਰਧਾਨਗੀ ਦੇਣ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਵਿਚ ਪਹਿਲਾਂ ਅਕਾਲੀ ਦਲ ਨੇ ਦੋ ਥਾਈਂ ਵੰਡ ਕੇ ਦੋ ਪ੍ਰਧਾਨ ਬਣਾਏ ਸਨ। ਇਕ ਪ੍ਰਧਾਨ ਚੋਣਾਂ ਵਿਚ ਉਡਾਰੀ ਮਾਰ ਗਿਆ। ਲੁਧਿਆਣਾ ਵਿਚ ਅਕਾਲੀ ਦਲ ਵੱਲੋਂ ਕੀਤਾ ਗਿਆ ਇਹ ਤਜ਼ਰਬਾ ਪੂਰੀ ਤਰ੍ਹਾਂ ਫੇਲ੍ਹ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਕਰ ਕੇ ਇਕ ਹੀ ਪ੍ਰਧਾਨ ਬਣਾਉਣ ਬਾਰੇ ਅਕਾਲੀ ਦਲ ਸੋਚ ਰਿਹਾ ਹੈ। ਇਸ ਲਈ ਗੁਰੂ ਤੇ ਚੇਲੇ ਦਾ ਨਾਂ ਹਾਈ ਕਮਾਂਡ ਕੋਲ ਪੁੱਜ ਗਏ ਹਨ। ਭਾਵੇਂ ਅਕਾਲੀ ਦਲ ਗੁਰੂ ਨੂੰ ਪ੍ਰਧਾਨ ਬਣਾਵੇਗਾ ਜਾਂ ਫਿਰ ਚੇਲੇ ਨੂੰ, ਇਹ ਚਰਚਾ ਮਹਾਨਗਰ ਵਿਚ ਸਿਖਰਾਂ 'ਤੇ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.