ਲੁਧਿਆਣਾ : ਲੁਧਿਆਣਾ 'ਚ ਪੈਂਦੇ ਡੇਹਲੋਂ ਨੇੜੇ ਕਿਲਾ ਰਾਏਪੁਰ ਪਿੰਡ 'ਚ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਨੌਜਵਾਨ ਨੇ ਦਿਨ ਦਿਹਾੜੇ ਸ਼ਰੇਆਮ ਔਰਤ ਦਾ ਪਿੰਡ ਦੇ ਵਿਚਕਾਰ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਹੱਥ 'ਚ ਗੰਡਾਸਾ ਫੜ ਕੇ ਵੀਡੀਓ ਬਣਾਈ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਹਲੋਂ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਸਰਬਜੀਤ ਕੌਰ ਦੇ ਰੂਪ 'ਚ ਹੋਈ ਹੈ। ਇਥੇ ਹੀ ਬਸ ਨਹੀਂ ਕਾਤਲ ਨੌਜਵਾਨ ਨੇ ਵੀਡੀਓ ਵਿਚ ਔਰਤ ਦੇ ਚਰਿੱਤਰ 'ਤੇ ਇਲਜ਼ਾਮ ਲਗਾਉਂਦੇ ਹੋਏ ਆਪਣੇ ਇਸ ਕਾਰੇ ਨੂੰ ਸਹੀ ਦੱਸਿਆ ਹੈ।
ਕਤਲ ਦੀ ਇਹ ਭਿਆਨਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ ਕਾਤਲ ਅਮਰਿੰਦਰ ਮਿੰਦੀ ਨਾਂ ਦੇ ਇਸ ਦਰਿੰਦੇ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਪੁਲਸ ਇਸ ਕਤਲ ਦਾ ਕੁਝ ਹੋਰ ਹੀ ਕਾਰਨ ਦੱਸ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਤਲ ਨੌਜਵਾਨ ਕਬੱਡੀ ਖਿਡਾਰੀ ਵੀ ਰਹਿ ਚੁੱਕਾ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਨਸਨੀ ਫੈਲ ਗਈ ਹੈ ਅਤੇ ਵੀਡੀਓ ਦੇਖਣ ਵਾਲਾ ਹਰ ਸ਼ਖਸ ਇਸ ਦਰਿੰਦਗੀ ਭਰੇ ਮਨਜ਼ਰ ਨੂੰ ਵੇਖ ਕੇ ਸਹਿਮਿਆ ਹੋਇਆ ਹੈ।
11 ਕਰੋੜ ਦੀ ਲਾਗਤ ਨਾਲ ਰਣਜੀਤ ਐਵੀਨਿਊ 'ਚ ਬਣੇਗਾ ਰਾਧਾ ਕ੍ਰਿਸ਼ਨ ਮੰਦਰ
NEXT STORY