ਲੁਧਿਆਣਾ : ਲੁਧਿਆਣਾ ਪੁਲਸ ਵਲੋਂ ਪਿਛਲੇ ਐਤਵਾਰ ਨੂੰ ਕੋਕੀਨ ਸਮੇਤ ਗ੍ਰਿਫਤਾਰ ਕੀਤੇ ਗਏ ਤਿੰਨ ਕਸ਼ਮੀਰੀਆਂ 'ਚੋਂ ਇਕ ਦਾ ਅਜਿਹਾ ਰਾਜ਼ ਸਾਹਮਣੇ ਆਇਆ ਹੈ, ਜਿਸ ਨੇ ਪੁਲਸ ਨੂੰ ਵੀ ਹੈਰਾਨ ਕਰ ਦਿੱਤਾ ਹੈ। ਅਸਲ 'ਚ ਇਸ ਕਸ਼ਮੀਰੀ ਦੇ ਤਾਰ ਅੱਤਵਾਦ ਨਾਲ ਜੁੜੇ ਹੋਏ ਹਨ ਅਤੇ ਉਹ ਕਰੀਬ ਡੇਢ ਸਾਲ ਤੱਕ ਜੇਲ 'ਚ ਵੀ ਰਹਿ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਪੁਲਸ ਨੇ 22 ਨਵੰਬਰ ਨੂੰ ਮੁੱਲਾਂਪੁਰ ਪਿੰਡ ਕੋਲ ਨਾਕੇਬੰਦੀ ਕਰਕੇ ਤਿੰਨ ਕਸ਼ਮੀਰੀਆਂ ਨੂੰ 25 ਕਰੋੜ ਦੀ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕਸ਼ਮੀਰੀਆਂ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਤਿੰਨਾਂ 'ਚੋਂ ਬਸ਼ੀਰ ਅਹਿਮਦ ਨਾਂ ਦਾ ਇਕ ਦੋਸ਼ੀ ਅੱਤਵਾਦੀ ਹੈ ਅਤੇ ਕਸ਼ਮੀਰ ਦੇ ਸ਼ੋਫੀਆਂ ਜ਼ਿਲੇ ਨਾਲ ਸੰਬੰਧ ਰੱਖਦਾ ਹੈ।
ਝੋਨੇ ਦੀ ਅਦਾਇਗੀ ਰੁਕਣ ਨਾਲ ਕਿਸਾਨ ਅਤੇ ਆੜ੍ਹਤੀ ਪੇਰਸ਼ਾਨ: ਧਰਮਸੌਤ
NEXT STORY